ਸਿਰਸਾ -(ਮਨਦੀਪ ਕੌਰ )- ਇਨਕਮ ਟੈਕਸ ਵਿਭਾਗ ਵੱਲੋਂ ਇੱਕ ਵਿਅਕਤੀ ਨੂੰ 37.87 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਿਅਕਤੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਉਹ ਕਿੱਤੇ ਵਜੋਂ ਇਕ ਨਾਈ ਹੈ। ਜਿਸ ਦੀ ਰੋਜ਼ਾਨਾ ਦੀ ਦਿਹਾੜੀ 500 ਰੁਪਏ ਹੈ। ਅਜਿਹੀ ਹਾਲਤ ਵਿੱਚ ਵਿਅਕਤੀ ਨੇ ਪਰੇਸ਼ਾਨ ਹੋ ਕੇ ਪੁਲਿਸ ਨੂੰ ਸੂਚਿਤ ਕੀਤਾ ਹੈ ਅਤੇ ਇਸ ਪਰੇਸ਼ਾਨੀ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ।
ਪੀੜੀ ਤੇ ਵਿਅਕਤੀ ਨੂੰ ਸ਼ੱਕ ਹੈ ਕਿ ਸ਼ਾਇਦ ਉਸ ਦੇ ਦਸਤਾਵੇਜਾਂ ਦਾ ਗਲਤ ਇਸਤੇਮਾਲ ਕੀਤਾ ਗਿਆ ਹੈ ਅਤੇ ਉਸ ਦ ਨਾਮ ਤੇ ਕੋਈ ਫਰਜੀ ਕੰਪਨੀ ਖੋਲੀ ਗਈ ਹੈ। ਸਿਰਸਾ ਦੇ ਪਿੰਡ ਅਲੀ ਮੁਹੰਮਦ ਵਾਸੀ ਰੁਕੇਸ਼ ਕੁਮਾਰ ਡੇਰਾ ਸੱਚਾ ਸੌਦਾ ਦੇ ਕੋਲ ਆਪਣੀ ਨਾਈ ਦੀ ਦੁਕਾਨ ਚਲਾਉਂਦਾ ਹੈ।
ਰਕੇਸ਼ ਨੇ ਦੱਸਿਆ ਕਿ 29 ਮਾਰਚ ਨੂੰ ਉਹ ਆਪਣੀ ਦੁਕਾਨ ਤੇ ਨਹੀਂ ਸੀ ਅਤੇ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਡਾਕੀਆ ਆਉਂਦਾ ਹੈ ਅਤੇ ਉਸ ਦੇ ਨਾਮ ਦਾ ਇੱਕ ਪੱਤਰ ਉਸ ਦੇ ਗਵਾਂਢੀਆਂ ਨੂੰ ਫੜਾ ਕੇ ਚਲਾ ਜਾਂਦਾ ਹੈ। ਜਦੋਂ ਉਹ ਵਾਪਿਸ ਦੁਕਾਨ ਉੱਤੇ ਆਉਂਦਾ ਹੈ ਤਾਂ ਉਸਨੂੰ ਉਹ ਪੱਤਰ ਮਿਲਦਾ ਹੈ। ਜਦੋਂ ਉਸ ਨੇ ਉਸ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚ ਇੱਕ ਲੈਟਰ ਜੋ ਕਿ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ। ਕਿਸੀ ਵਿਅਕਤੀ ਤੋਂ ਉਹ ਲੈਟਰ ਪੜਵਾਉਣ ਤੋਂ ਪਤਾ ਲੱਗਿਆ ਕਿ ਉਹ ਲੈਟਰ ਇਨਕਮ ਟੈਕਸ ਵਿਭਾਗ ਵੱਲੋਂ ਆਇਆ ਹੈ ਜਿਸ ਵਿੱਚ ਉਸ ਨੂੰ 37.87 ਕਰੋੜ ਰੁਪਏ ਜਮਾ ਕਰਵਾਉਣ ਨੂੰ ਕਿਹਾ ਗਿਆ ਹੈ।
ਪੰਜਵੀਂ ਪਾਸ ਰਾਕੇਸ਼ ਨੂੰ ਲੱਗਿਆ ਕਿ ਸ਼ਾਇਦ ਇਹ ਪੱਤਰ ਉਸ ਨੂੰ ਗਲਤੀ ਦੇ ਨਾਲ ਮਿਲਿਆ ਹੈ। ਪਰ ਜਦੋਂ ਚੰਗੀ ਤਰਹਾਂ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਲੈਟਰ ਉਸ ਦੇ ਨਾਮ ਤੇ ਅਤੇ ਉਸ ਦੇ ਲਈ ਹੀ ਆਇਆ ਹੈ। ਅਜਿਹੇ ਦੇ ਵਿੱਚ ਰਕੇਸ਼ ਅਤੇ ਉਸ ਦਾ ਪਰਿਵਾਰ ਬਹੁਤ ਹੀ ਪਰੇਸ਼ਾਨ ਹਨ ਅਤੇ ਮਦਦ ਦੀ ਮੰਗ ਕਰ ਰਹੇ ਹਨ।