ਕੈਥਲ -(ਮਨਦੀਪ ਕੌਰ )- ਹਰਿਆਣਾ ਦੇ ਕੈਥਲ ਵਿੱਚੋਂ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਕਿ ਭਾਰਤ ਦੀਆਂ ਖਬਰਾਂ ਪਾਕਿਸਤਾਨ ਨੂੰ ਦਿੰਦਾ ਸੀ। ਹਰਿਆਣਾ ਪੁਲਿਸ ਦੀ ਸਪੈਸ਼ਲ ਟੀਮ ਨੇ ਦਵਿੰਦਰ ਸਿੰਘ ਨੂੰ ਹਰਿਆਣਾ ਦੇ ਕੈਥਲ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਉਮਰ ਤਕਰੀਬਨ 25 ਸਾਲ ਹੈ। ਦਵਿੰਦਰ ਉੱਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਭਾਰਤੀ ਸੈਨਾ ਦੀਆਂ ਗਤੀਵਿਧੀਆਂ ਦੀ ਸੂਚਨਾ ਦੇਣ ਦੇ ਆਰੋਪ ਹਨ। ਪੁਸ਼ ਤਾਸ਼ ਵਿੱਚ ਸਾਹਮਣੇ ਆਇਆ ਹੈ ਕਿ ਦਵਿੰਦਰ ਦੇ ਚਾਰ ਤੋਂ ਪੰਜ ਪਾਕਿਸਤਾਨੀ ਏਜੰਟ ਨਾਲ ਸੰਪਰਕ ਹਨ। ਪੁਲਿਸ ਨੇ ਸ਼ੁਕਰਵਾਰ ਨੂੰ ਸਵੇਰੇ ਦਵਿੰਦਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਹੈ।
ਐਸਪੀ ਆਸਥਾ ਮੋਦੀ ਨੇ ਦੱਸਿਆ ਕਿ ਦਵਿੰਦਰ ਨੂੰ 13 ਮਈ ਨੂੰ ਫੇਸਬੁਕ ਉੱਤੇ ਹਥਿਆਰ ਦੇ ਨਾਲ ਫੋਟੋ ਪਾਉਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਤੋਂ ਕੁਝ ਤਾਸ਼ ਦੇ ਦੌਰਾਨ ਬਹੁਤ ਸਾਰੀਆਂ ਸੂਫੀਆ ਜਾਣਕਾਰੀ ਪ੍ਰਾਪਤ ਹੋਈ। ਦਵਿੰਦਰ ਨੇ ਦੱਸਿਆ ਕਿ ਉਹ 2024 ਦੇ ਵਿੱਚ ਕਰਤਾਰਪੁਰ ਕੋਰੀਡੋਰ ਦੇ ਰਾਸਤੇ ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ, ਨਨਕਾਣਾ ਸਾਹਿਬ, ਲਾਹੌਰ, ਪੰਜਾ ਸਾਹਿਬ, ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕਾ ਹੈ।
ਪੁਲਿਸ ਦੇ ਮੁਤਾਬਿਕ ਦਵਿੰਦਰ ਆਈਐਸਆਈ ਦੇ ਸੰਪਰਕ ਵਿੱਚ ਇੱਕ ਜਾਲ ਰਾਹੀਂ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦਵਿੰਦਰ ਨੂੰ ਇੱਕ ਕੁੜੀ ਦੇ ਮਾਧਿਅਮ ਨਾਲ ਆਈਐਸਆਈ ਨੇ ਆਪਣੇ ਜਾਲ ਵਿੱਚ ਫਸਾਇਆ ਹੈ। ਦਵਿੰਦਰ ਕਰੀਬਨ ਇੱਕ ਹਫਤਾ ਉਸ ਕੁੜੀ ਦੇ ਨਾਲ ਰਿਹਾ। ਇਥੋਂ ਹੀ ਉਸ ਦਾ ਸੰਪਰਕ ਆਈਐਸਆਈ ਦੇ ਏਜੰਟਾਂ ਦੇ ਨਾਲ ਹੋਇਆ। ਤੇ ਭਾਰਤ ਪਾਕਿਸਤਾਨ ਤੋਂ ਬਾਅਦ ਵੀ ਉਹ ਪਾਕਿਸਤਾਨੀ ਏਜੈਂਟਾਂ ਦੇ ਨਾਲ ਸੰਪਰਕ ਦੇ ਵਿੱਚ ਰਿਹਾ ਅਤੇ ਭਾਰਤ ਦੀਆਂ ਕਈ ਖੁਫੀਆਂ ਜਾਣਕਾਰੀਆਂ ਪਾਕਿਸਤਾਨ ਦੇ ਆਈਐਸਆਈ ਏਜੰਸੀ ਨੂੰ ਦਿੰਦਾ ਰਿਹਾ।
ਪੁਲਿਸ ਦੀ ਸਪੈਸ਼ਲ ਟੀਮ ਦਵਿੰਦਰ ਦੇ ਮੋਬਾਇਲ ਦਾ ਡਾਟਾ ਰਿਕਵਰ ਕਰਨ ਵਿੱਚ ਲੱਗੀ ਹੋਈ ਹੈ। ਦਵਿੰਦਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਜੋ ਕੁੜੀ ਮਿਲੀ ਸੀ ਉਹ ਬਹੁਤ ਹੀ ਸੋਹਣੀ ਸੀ। ਅਤੇ ਉਸ ਨੇ ਦਵਿੰਦਰ ਨਾਲ ਵਾਅਦਾ ਕੀਤਾ ਸੀ ਕਿ ਅਗਰ ਉਹ ਭਾਰਤ ਦੀਆਂ ਖੁਫੀਆਂ ਜਾਣਕਾਰੀਆਂ ਸਾਨੂੰ ਦਿੰਦਾ ਹੈ ਤਾਂ ਮੈਂ ਉਸ ਦੀ ਹੋਰ ਵੀ ਕੁੜੀਆਂ ਨਾਲ ਦੋਸਤੀ ਕਰਾਵਾਂਗੀ। ਤੇ ਉਸ ਨ ਮੋਟਾ ਪੈਸਾ ਵੀ ਦਵਾਵਾਂਗੇ।ਦਵਿੰਦਰ ਦਾ ਕਹਿਣਾ ਹੈ ਕਿ ਉਹ ਉਸ ਦੇ ਝਾਂਸੇ ਵਿੱਚ ਆ ਗਿਆ। ਐਸਪੀ ਆਸਥਾ ਮੋਦੀ ਦਾ ਕਹਿਣਾ ਹੈ ਕਿ ਦਵਿੰਦਰ ਨਾਲ ਜੁੜੇ ਹੋਰ ਵੀ ਲੋਕਾਂ ਦੀ ਸ਼ਾਨਬੀਨ ਕੀਤੀ ਜਾਵੇਗੀ।