ਜਲੰਧਰ -(ਮਨਦੀਪ ਕੌਰ)- ਜਲੰਧਰ ਦੇ ਲੋਕਾਂ ਦਾ ਐਤਵਾਰ ਦੀ ਛੁੱਟੀ ਦਾ ਮਜ਼ਾ ਕਿਰਕਿਰਾ ਹੋਣ ਵਾਲਾ ਹੈ ਜਾਣਕਾਰੀ ਦੇ ਅਨੁਸਾਰ 27 ਜੁਲਾਈ ਨੂੰ ਜਲੰਧਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਜਾਣਕਾਰੀ ਦੇ ਅਨੁਸਾਰ ਪਾਵਰ ਕਾਮ ਵੱਲੋਂ ਜਰੂਰੀ ਮੁਰੰਮਤ ਦੇ ਕਾਰਨ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਟੀਵੀ ਸਬ ਸਟੇਸ਼ਨ ਨੂੰ ਬੰਦ ਰੱਖਿਆ ਜਾਏਗਾ। ਇਸ ਦੌਰਾਨ ਅਵਤਾਰ ਨਗਰ ,ਅਸ਼ੋਕ ਨਗਰ ,ਤੇਜ ਮੋਹਨ ਨਗਰ, ਚਿੱਟਾ ਸਕੂਲ, ਬਸਤੀ ਸ਼ੇਖ ਅੱਡਾ ,ਮੋਚੀਆ ਮੁਹੱਲਾ ,ਅਤੇ ਦਿਆਲ ਨਗਰ ਸਹਿਤ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹੇਗੀ।
ਇਸ ਤੋਂ ਇਲਾਵਾ ਕੋਟ ਸਦੀਕ ਸਬ-ਸਟੇਸ਼ਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1.30 ਵਜੇ ਤੱਕ ਬੰਦ ਰੱਖਿਆ ਜਾਵੇਗਾ। ਇਸਦੇ ਵਿੱਚ ਬਸਤੀ ਸ਼ੇਖ ਬਸਤੀ ਦਾਨਿਸ਼ਮੰਦਾਂ, ਗਾਖਲਾਂ ਧਾਲੀਵਾਲ, ਚੁਗਾਵਾਂ, ਜੈਨਾ ਨਗਰ, ਦਸ਼ਮੇਸ਼ ਨਗਰ , ਕਾਂਸ਼ੀ ਨਗਰ ,ਗਰੀਨ ਐਵਨਿਊ ,ਰਾਜ ਇਨਕਲੇਵ ਕਲੋਨੀ, ਜਨਕ ਨਗਰ ,ਚੋਪੜਾ ਕਲੋਨੀ, ਗੁਰੂ ਨਾਨਕ ਨਗਰ ,ਗੁਰ ਮਿਹਰ ,ਇਨਕਲਾਬ ਈਸ਼ਵਰ ਕਲੋਨੀ, ਅਤੇ ਥਿੰਦ ਇਨਕਲੇਵ ਵਰਗੇ ਇਲਾਕਿਆਂ ਵਿੱਚ ਵੀ ਬਿਜਲੀ ਬੰਦ ਰਹੇਗੀ।
ਐਤਵਾਰ ਨੂੰ ਅਕਸਰ ਲੋਕ ਘਰ ਵਿੱਚ ਆਰਾਮ ਕਰਨ ਦੀ ਯੋਜਨਾ ਬਣਾਉਂਦੇ ਹਨ ਅਤੇ ਇਸ ਜਿਹੇ ਮਾਹੌਲ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਦੇ ਸਮੇਂ ਬਿਜਲੀ ਨਾ ਹੋਣ ਕਾਰਨ ਅਸੁਵਿਧਾ ਹੋ ਸਕਦੀ ਹੈ। ਬਿਜਲੀ ਕਰਮਚਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਅਤੇ ਲੋਕਾਂ ਨੂੰ ਇਸ ਦੌਰਾਨ ਜਰੂਰੀ ਤਿਆਰੀਆਂ ਪਹਿਲੇ ਕਰਕੇ ਰੱਖਣ ਦੀ ਸਲਾਹ ਦਿੱਤੀ ਹੈ।