ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਹੋਏ 13 ਸਾਲਾ ਬੱਚੀ ਦੇ ਕਤਲ ਮਾਮਲੇ ਦੇ ਆਰੋਪੀ ਦੇ ਦੋਸਤ ਨੇ ਨਵੇਂ ਖੁਲਾਸੇ ਕੀਤੇ ਹਨ । ਅਰੋਪੀ ਰਿੰਕੀ ਦੇ ਦੋਸਤ ਨੇ ਇਹ ਮੰਨਿਆ ਕਿ ਆਰੋਪੀ ਦਾ ਉਸ ਨੂੰ ਫੋਨ ਆਇਆ ਸੀ ਕਿ ਉਹ ਗੱਡੀ ਘਰ ਦੇ ਜਾਵੇ ਕਿਉਂਕਿ ਸਵੇਰੇ ਤੜਕੇ ਕੋਈ ਸਵਾਰੀ ਲੈ ਕੇ ਜਾਣੀ ਹੈ। ਉਹ ਰਾਤ ਨੂੰ ਗੱਡੀ ਘਰ ਛੱਡ ਕੇ ਚਲਾ ਗਿਆ ਉਸ ਟਾਈਮ ਤੇ ਬਾਹਰ ਮਹੱਲੇ ਦੇ ਵਿੱਚ ਬੱਚੀ ਲੱਭਣ ਨੂੰ ਲੈ ਕੇ ਹੰਗਾਮਾ ਹੋ ਰਿਹਾ ਸੀ। ਅਰੋਪੀ ਦੇ ਦੋਸਤ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਸੀ ਕਿ ਆਰੋਪੀ ਰਿੰਪੀ ਕੁੜੀ ਦੀ ਲਾਸ਼ ਨੂੰ ਗੱਡੀ ਦੇ ਵਿੱਚ ਪਾ ਕੇ ਕਿਤੇ ਟਿਕਾਣੇ ਲਗਾਉਣ ਜਾ ਰਿਹਾ ਹੈ। ਪੁੱਛਤਾਸ਼ ਦੇ ਵਿੱਚ ਰਿੰਪੀ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਸ ਨੇ ਦੇਰ ਸ਼ਾਮ 13 ਸਾਲਾਂ ਨਾਬਾਲਕ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਅਤੇ ਉਸਦੀ ਲਾਸ਼ ਨੂੰ ਬਾਥਰੂਮ ਦੇ ਵਿੱਚ ਲੁਕਾ ਦਿੱਤਾ।
ਆਪਣੀ ਜਿਹੀ ਘਨੋਣੀ ਹਰਕਤ ਨੂੰ ਲੈ ਕੇ ਆਰੋਪੀ ਨੇ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ। ਦੱਸ ਦਈਏ ਕਿ ਆਰੋਪੀ ਨੂੰ ਬੀਤੇ ਦਿਨੀ ਸਿਵਲ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ। ਸੋਮਵਾਰ ਦੀ ਰਾਤ ਆਰੋਪੀ ਕੋਲੋਂ ਚੰਗੀ ਤਰਾਂ ਕੁਝ ਤਾਸ਼ ਕੀਤੀ ਗਈ ਜਿਸ ਦੇ ਵਿੱਚ ਉਸਨੇ ਆਪਣਾ ਜੁਰਮ ਕਬੂਲ ਕੀਤਾ ਹੈ ਉਸਨੇ ਦੱਸਿਆ ਕਿ ਉਹ ਐਮ ਜੀ ਐਨ ਸਕੂਲ ਦੀ ਗੱਡੀ ਚਲਾਉਂਦਾ ਹੈ ਅਤੇ ਪਾਰਟ ਟਾਈਮ ਟੈਕਸੀ ਵੀ ਚਲਾਉਂਦਾ ਹੈ।
ਆਰੋਪੀ ਨੇ ਇਹ ਕਬੂਲ ਕੀਤਾ ਕਿ ਉਸ ਦੀ ਪਤਨੀ ਅਤੇ ਬੇਟੀ 1.30 ਵਜੇ ਦੇ ਕਰੀਬ ਆਪਣੇ ਪੇਕੇ ਘਰ ਚਲੇ ਗਏ ਸਨ। ਅਤੇ ਉਸ ਲੜਕੀ ਨੂੰ ਨਹੀਂ ਪਤਾ ਸੀ ਕਿ ਉਸ ਦੀ ਬੇਟੀ ਆਪਣੇ ਮਾਮੇ ਘਰ ਗਈ ਹੋਈ ਹੈ ਉਹ ਰੋਜਾਨਾ ਦੀ ਤਰ੍ਹਾਂ ਸ਼ਾਮ ਨੂੰ ਆਪਣੀ ਸਹੇਲੀ ਦੇ ਨਾਲ ਖੇਡਣ ਘਰ ਆਏ ਤਾਂ ਉਸ ਆਰੋਪੀ ਨੇ ਉਸ ਨਬਾਲਿਕ ਨੂੰ ਘਰ ਦੇ ਅੰਦਰ ਬੁਲਾ ਲਿਆ ਜਿੱਥੇ ਉਸਦੇ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸਨੇ ਇਨਕਾਰ ਕੀਤਾ ਤਾਂ ਉਸ ਵੱਲੋਂ ਸ਼ਾਮ ਨੂੰ ਲੜਕੀ ਦਾ ਗਲਾ ਘੁੱਟ ਕੇ ਉਸਨੂੰ ਮਾਰ ਦਿੱਤਾ ਗਿਆ ਤੇ ਉਸਦੀ ਲਾਸ਼ ਨੂੰ ਬਾਥਰੂਮ ਦੇ ਵਿੱਚ ਲੁਕਾ ਦਿੱਤਾ ਗਿਆ।
ਜਦੋਂ ਪੁਲਿਸ ਵਾਲੇ ਉਸਦੇ ਘਰ ਦੀ ਤਲਾਸ਼ੀ ਲੈਣ ਗਏ ਤਾਂ ਉਸ ਨੇ ਪੁਲਿਸ ਵਾਲਿਆਂ ਨੂੰ ਯਕੀਨ ਦਵਾਇਆ ਕਿ ਲੜਕੀ ਉਸਦੇ ਘਰ ਨਹੀਂ ਹੈ ਅਤੇ ਉਹ ਚਲੇ ਗਏ।

