ਪੰਜਾਬ -(ਮਨਦੀਪ ਕੌਰ )- ਡਿਬਰੂਗੜ ਜੇਲ ਦੇ ਵਿੱਚ ਬੰਦ ਸੰਸਦ ਦੀ ਮੈਂਬਰ ਅੰਮ੍ਰਿਤਪਾਲ ਸਿੰਘ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ। ਜਦੋਂ ਦੇ ਅੰਮ੍ਰਿਤਪਾਲ ਸਿੰਘ ਡਿਬਰੂ ਕਰ ਜੇਲ ਦੇ ਵਿੱਚ ਬੰਦ ਹਨ ਪਹਿਲੀ ਤਸਵੀਰ ਉਹਨਾਂ ਦੀ ਜੇਲ ਦੇ ਵਿੱਚੋਂ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਨਾਲ ਨੀਲੇ ਰੰਗ ਦੀ ਪੱਗ ਬੰਨੀ ਹੋਈ ਹੈ। ਅੰਮ੍ਰਿਤਪਾਲ ਸਿੰਘ ਨੇ ਆਪਣੇ ਪੇਸ਼ੀ ਦੇ ਦੌਰਾਨ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦਾ ਇਸਤੇਮਾਲ ਕੀਤਾ । ਉਨਾਂ ਨੇ ਅਦਾਲਤ ਦੇ ਸਾਹਮਣੇ ਇਹ ਸਪਸ਼ਟ ਕੀਤਾ ਕਿ ਉਹਨਾਂ ਦਾ ਇਰਾਦਾ ਸੰਸਦ ਦੇ ਵਿੱਚ ਪੇਸ਼ ਹੋ ਕੇ ਆਪਣੇ ਇਲਾਕੇ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਪੇਸ਼ ਕਰਨਾ ਹੈ।
ਸਸੰਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸੰਸਦ ਦੀ ਹਲਕੇ ਦਾ ਸਾਰਾ ਕੰਮ ਠੱਪ ਹੋ ਗਿਆ ਹੈ।
ਉਹਨਾਂ ਕਿਹਾ “ਭਾਰਤ ਦੇ ਜਮਹੂਰੀ ਪ੍ਰਬੰਧ ਦੇ ਵਿੱਚ ਕ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਅੱਗੇ ਮੁੱਦੇ ਉਠਾਉਣ ਦਾ ਹੱਕ ਹੈ। ਪਰ ਮੇਰੇ ਤੇਲ ਲਗਾਇਆ NSA ਆਪਣੇ ਤੀਜੇ ਸਾਲ ਦੇ ਵਿੱਚ ਵਧਾ ਦਿੱਤਾ ਗਿਆ ਹੈ। ਇਹ ਸਾਰੇ ਮੁੱਦੇ ਸੰਸਦ ਵਿੱਚ ਉੱਠਣੇ ਜਰੂਰੀ ਹਨ “

