ਫਿਰੋਜ਼ਪੁਰ -(ਮਨਦੀਪ ਕੌਰ )- 30 ਸਤੰਬਰ ਨੂੰ ਫਿਰੋਜ਼ਪੁਰ ਤੋਂ ਇੱਕ ਖਬਰ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਪਿਓ ਵੱਲੋਂ ਆਪਣੀ ਧੀ ਦੇ ਹੱਥ ਬੰਨ ਕੇ ਉਸਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਖਬਰ ਨੇ ਅਤੇ ਇਸ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਤਹਿਲਕਾ ਮਚਾ ਕੇ ਰੱਖ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਪਿਓ ਨੇ ਨਸ਼ੇ ਦੇ ਵਿੱਚ ਆਪਣੀ ਧੀ ਦੇ ਹੱਥ ਬੰਨ ਕੇ ਅਤੇ ਉਸਦੇ ਚਰਿੱਤਰ ਤੇ ਸ਼ੱਕ ਕਰਦਿਆਂ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਘਟਨਾ ਇੱਕ ਵਾਰ ਮੁੜ ਚਰਚਾ ਦੇ ਵਿੱਚ ਆ ਗਈ ਹੈ।
ਦੱਸ ਦਈਏ ਕਿ ਜਿਸ ਕੁੜੀ ਨੂੰ ਤਿੰਨ ਮਹੀਨੇ ਪਹਿਲਾਂ ਸ਼ਰਾਬ ਦੇ ਨਸ਼ੇ ਦੇ ਵਿੱਚ ਪਿਓ ਵੱਲੋਂ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਗਿਆ ਸੀ ਉਹ ਅਚਾਨਕ ਜਿੰਦਾ ਹੋ ਗਈ। ਹਾਲਾਂਕਿ ਪਿਓ ਇਸ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਸਜ਼ਾ ਵੀ ਭੁਗਤ ਰਿਹਾ ਹੈ। ਦੱਸ ਦਈਏ ਕਿ ਤਿੰਨ ਮਹੀਨੇ ਬਾਅਦ ਕੁੜੀ ਨੇ ਸੋਸ਼ਲ ਮੀਡੀਆ ਦੇ ਜਰੀਏ ਕੈਮਰੇ ਸਾਹਮਣੇ ਆ ਕੇ ਲੋਕਾਂ ਦੇ ਸਾਹਮਣੇ ਆਪਣੇ ਪਿਓ ਦੇ ਬੇਕਸੂਰ ਹੋਣ ਦਾ ਅਤੇ ਉਸਨੂੰ ਜੇਲ ਤੋਂ ਬਾਹਰ ਕਢਾਉਣ ਦੀ ਗੱਲ ਕਹੀ ਹੈ। ਕੁੜੀ ਨੇ ਦੱਸਿਆ ਕਿ ਉਸ ਰਾਤ ਉਸਦੇ ਪਿਓ ਨੇ ਉਸਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਸੀ ਲੇਕਿਨ ਜਦੋਂ ਉਹ ਪਾਣੀ ਦੇ ਵਿੱਚ ਡਿੱਗੀ ਤਾਂ ਅਚਾਨਕ ਉਸਦੇ ਹੱਥਾਂ ਦੀ ਚੁੰਨੀ ਖੁੱਲ ਗਈ ਜਦੋਂ ਉਹ ਉੱਪਰ ਨੂੰ ਆਈ ਤਾਂ ਉਸ ਦਾ ਹੱਥ ਘਾਹ ਨੂੰ ਪਿਆ ਜਿਸ ਦੇ ਚਲਦੇ ਉਹ ਨਹਿਰ ਦੇ ਵਿੱਚੋਂ ਬਾਹਰ ਨਿਕਲ ਗਈ। ਲੜਕੀ ਦਾ ਕਹਿਣਾ ਹੈ ਕਿ ਉਹ ਨਹਿਰ ਤੋਂ ਅੱਧੇ ਘੰਟੇ ਦੀ ਦੂਰੀ ਤੇ ਵਜ਼ੀਰਪੁਰ ਤੱਕ ਤੁਰ ਕੇ ਗਈ ਅਤੇ ਰਸਤੇ ਦੇ ਵਿੱਚ ਕਿਸੇ ਕੋਲੋਂ ਲਿਫਟ ਮੰਗੀ। ਪਿਛਲੇ ਤਿੰਨ ਮਹੀਨੇ ਤੋਂ ਉਹ ਬੇਹਦ ਬਿਮਾਰ ਚੱਲ ਰਹੀ ਸੀ ਹੁਣ ਜਾ ਕੇ ਉਸਦੀ ਸਿਹਤ ਦੇ ਵਿੱਚ ਥੋੜਾ ਸੁਧਾਰ ਆਇਆ ਤੇ ਉਹ ਵਾਪਸ ਆਈ ਹੈ।
ਕੈਮਰੇ ਸਾਹਮਣੇ ਆਉਂਦੇ ਆ ਅਸੀਂ ਕੁੜੀ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਕੁਝ ਉਸ ਦੀ ਮਾਂ ਦੇ ਚਲਦਿਆਂ ਹੋਇਆ ਹੈ ਇਸ ਵਿੱਚ ਉਸਦੇ ਪਿਓ ਦਾ ਕੋਈ ਵੀ ਕਸੂਰ ਨਹੀਂ ਹੈ। ਪੀੜਿਤ ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਉਸ ਦੇ ਚਰਿੱਤਰ ਉੱਤੇ ਸ਼ੱਕ ਕਰਦੀ ਸੀ। ਜਿਸ ਦੇ ਕਾਰਨ ਅਕਸਰ ਉਹ ਉਸਦੀ ਬੇਰਹਿਮੀ ਦੇ ਨਾਲ ਕੁੱਟਮਾਰ ਵੀ ਕਰਦੀ ਸੀ। ਪੀੜਿਤ ਲੜਕੀ ਜਿਸ ਦਾ ਨਾਮ ਪ੍ਰੀਤ ਹੈ ਉਸਨੇ ਦੱਸਿਆ ਕਿ ਉਸਦੀ ਮਾਂ ਉਸਦੇ ਭੂਆ ਦੇ ਮੁੰਡੇ ਸਾਹਿਲ ਉੱਤੇ ਸ਼ੱਕ ਕਰਦੀ ਸੀ। ਅਸਲ ਦੇ ਵਿੱਚ ਜੋ ਕਿ ਜਿੰਮੇਵਾਰ ਨਹੀਂ ਹੈ । ਪ੍ਰੀਤ ਦੇ ਮੁਤਾਬਕ ਸਭ ਤੋਂ ਪਹਿਲਾਂ ਉਸ ਦੀ ਮਾਂ ਨੇ ਸਾਹਿਲ ਨੂੰ ਪੁੱਛਿਆ ਕਿ ਇਸ ਦਾ ਕੀ ਕਰੀਏ ਸਾਹਿਲ ਨੇ ਕਿਹਾ ਕਿ ਇਸ ਨੂੰ ਸਾਡੇ ਕੋਲ ਛੱਡ ਜਾਓ। ਪਰ ਮਾਂ ਨੇ ਕਿਹਾ ਕਿ ਇਸ ਨੂੰ ਨਾ ਤਾਂ ਕਿਸੇ ਰਿਸ਼ਤੇਦਾਰ ਦੇ ਕੋਲ ਛੱਡਣਾ ਹੈ ਨਾ ਹੀ ਘਰ ਰੱਖਣਾ ਹੈ ਇਸ ਨੂੰ ਨਹਿਰ ਦੇ ਵਿੱਚ ਧੱਕਾ ਦੇ ਦਵੋ।
ਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਓ ਵੱਲੋਂ ਉਸਦੇ ਦੋਨੇ ਹੱਥ ਬੰਨ ਕੇ ਪਾਣੀ ਚ ਸੁੱਟਿਆ ਗਿਆ ਸੀ ਪਰ ਪਾਣੀ ਦਾ ਵਹਾ ਤੇਜ਼ ਹੋਣ ਕਰਕੇ ਚੁੰਨੀ ਖੁੱਲ ਗਈ । ਪੀੜੀ ਤੇ ਨੇ ਕਿਹਾ ਉਹ ਕੈਮਰੇ ਦੇ ਸਾਹਮਣੇ ਨਹੀਂ ਸੀ ਹੋਣਾ ਚਾਹੁੰਦੀ ਪਰ ਆਪਣੇ ਪਿਓ ਅਤੇ ਭੈਣ ਭਰਾਵਾਂ ਦੇ ਭਵਿੱਖ ਦੇ ਲਈ ਉਸ ਨੂੰ ਆਉਣਾ ਪਿਆ। ਪੀੜਿਤ ਪ੍ਰੀਤ ਵੱਲੋਂ ਫਿਰੋਜ਼ਪੁਰ ਦੇ ਸੀਨੀਅਰ ਪੁਲੀਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਕਿਉਂਕਿ ਉਸਨੂੰ ਆਪਣੀ ਮਾਂ ਅਤੇ ਕਈ ਹੋਰ ਰਿਸ਼ਤੇਦਾਰਾਂ ਤੋਂ ਜਾਣ ਦਾ ਖਤਰਾ ਹੈ।

