ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਬਸਤੀ ਦਾਨਿਸ਼ਮੰਦਾ ਦੇ ਵਿੱਚੋਂ ਇੱਕ ਚੋਰੀ ਦੀ ਵਾਰਦਾਤ ਸਾਮ੍ਹਣੇ ਆਈ ਹੈ । ਦੱਸਿਆ ਜਾ ਤੇ ਹੈ ਕੇ ਥਾਣਾ 5 ਦੇ ਅਧੀਨ ਆਉਂਦੇ ਬਸਤੀ ਦਾਨਿਸ਼ਮੰਦਾ ਵਿੱਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਿਆ ਹੈ। ਪੀੜਿਤ ਗੌਰਵ ਦਾ ਕਹਿਣਾ ਹੈ ਕਿ ਉਹ ਬਨਾਰਸ ਘੁੰਮਣ ਗਏ ਹੋਏ ਸਨ । 2 ਦਿਨ ਪਹਿਲਾ ਓਹਨਾ ਨੂੰ ਮਹੱਲੇ ਦੇ ਇੱਕ ਵਿਅਕਤੀ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਮੇਨ ਗੇਟ ਦੇ ਤਾਲਾ ਟੁੱਟਿਆ ਹੋਇਆ ਹੈ ਅਤੇ ਘਰ ਦੇ ਅੰਦਰ ਵੀ ਸਮਾਨ ਖਿਲਰਿਆ ਹੋਇਆ ਹੈ ।
ਇਸ ਖਬਰ ਨੂੰ ਸੁਣਦੇ ਹੀ ਉਹ ਤੁਰੰਤ ਜਲੰਧਰ ਲਈ ਵਾਪਸ ਆਏ ਬੁੱਧਵਾਰ ਨੂੰ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਮੇਨ ਗੇਟ ਦਾ ਤਾਰਾ ਟੁੱਟਿਆ ਹੋਇਆ ਸੀ ਅਤੇ ਘਰ ਦੇ ਅੰਦਰ ਪਿਆ 16 ਹਜਾਰ ਰੁਪਏ ਨਗਦੀ ਅਤੇ ਪੰਜ ਹਜਾਰ ਦੀ ਚਾਂਦੀ ਗਾਇਬ ਸੀ। ਪੀੜਿਤ ਗੌਰਵ ਨੇ ਦਸਿਆ ਕਿ ਓਹਨਾ ਨੂ ਕੁਛ ਵੀ ਸਮਝ ਨਹੀਂ ਆ ਰਿਹਾ ਕੇ ਇਹ ਕਿਸ ਦਾ ਕੰਮ ਹੋ ਸਕਦਾ ਹੈ । ਅਤੇ ਚੋਰੀ ਕੌਣ ਕਰ ਸਕਦਾ ਹੈ । ਗੌਰਵ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੀ ਗੱਲ ਕੀਤੀ ਹੈ।
ਥਾਣਾ ਪੰਚ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਆਸ ਪਾਸ ਦੇ ਸੀਸੀ ਟੀਵੀ ਕੈਮਰੇ ਚੈੱਕ ਕਰ ਰਹੀ ਹੈ।

