ਭੁਵਨੇਸ਼ਵਰ ਵਿਚ ਸਵੇਰੇ ਤੜਕਸਾਰ ਹੋਏ ਬੰਬ ਧਮਾਕੇ ਨੇ ਹੜਕੰਪ ਮਚਾ ਦਿੱਤਾ ਹੈ। ਇਹ ਧਮਾਕਾ ਭੁਵਨੇਸ਼ਵਰ ਗੜਕਾਨਾ ਵਿੱਚ ਕੇਂਦਰੀ ਵਿਦਿਆਲਿਆ ਗੇਟ ਨੰਬਰ ਤਿੰਨ ਦੇ ਸਾਹਮਣੇ ਹੋਇਆ। ਜਿਸ ਨਾਲ ਸਕੂਲਾਂ ਅਤੇ ਸਥਾਨਕ ਇਲਾਕਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਆਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗਨੀਮਤ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਇਲਾਕੇ ਦੇ ਵਿੱਚ ਪੈਂਦੇ ਸਾਰੇ ਸੀਸੀ ਟੀਵੀ ਫੁਟੇਜ ਖੰਗਾਲ ਰਹੀ ਹੈ। ਜਾਣਕਾਰੀ ਦੇ ਮੁਤਾਬਕ ਇਹ ਧਮਾਕਾ ਸਵੇਰੇ ਤਕਰੀਬਨ 8 ਵਜੇ ਹੋਇਆ। ਪੁਲਿਸ ਧਮਾਕੇ ਦੇ ਕਾਰਨਾਂ ਦਾ ਪਤਾ ਕਰ ਰਹੀ ਹੈ। ਐਨ ਆਈ ਏ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਭਾਲ ਕਰ ਰਹੀ ਹੈ ਕਿ ਇਸ ਦੇ ਵਿੱਚ ਦੋਸ਼ੀ ਕੌਣ ਹੈ।

