ਜਲੰਧਰ -(ਮਨਦੀਪ ਕੌਰ)- ਮਿਲਾਪ ਚੌਂਕ ਦੇ ਵਿੱਚ ਈ ਰਿਕਸ਼ਾ ਅਤੇ ਸ਼ਰਾਬ ਦੀ ਗੱਡੀ ਦੇ ਕਰਮਚਾਰੀਆਂ ਦੀ ਆਪਸ ਵਿੱਚ ਟੱਕਰ ਹੋਣ ਤੋਂ ਬਾਅਦ ਤਿੱਖੀ ਬਹਿਨਸ ਹੋ ਗਈ । ਇਹ ਰਿਕਸ਼ਾ ਚਾਲਕ ਨੇ ਇਲਜ਼ਾਮ ਲਗਾਏ ਹਨ ਕਿ ਸ਼ਰਾਬ ਦੇ ਠੇਕੇ ਦੇ ਕਰਮਚਾਰੀਆਂ ਨੇ ਅਚਾਨਕ ਨਾਲ ਗੱਡੀ ਦਾ ਦਰਵਾਜਾ ਖੋਲ ਦਿੱਤਾ । ਜਿਸ ਕਾਰਨ ਇਹ ਰਿਕਸ਼ਾ ਚਾਲਕ ਟਕਰਾਇਆ ਅਤੇ ਥੱਲੇ ਡਿੱਗ ਗਿਆ । ਪੀੜਿਤ ਰਿਕਸ਼ਾ ਚਾਲਕ ਨੇ ਆਰੋਪ ਲਗਾਏ ਹਨ ਕਿ ਡਿੱਗਣ ਬਾਅਦ ਕਰਮਚਾਰੀਆਂ ਵੱਲੋਂ ਉਸਦੇ ਨਾਲ ਕੁੱਟਮਾਰ ਕੀਤੀ ਗਈ।
ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਸੀਸੀ ਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਸਾਰੇ ਸੀਸੀਟੀਵੀ ਚੈੱਕ ਕਰ ਸਕਦੇ ਹਨ ਤੇ ਪਤਾ ਕਰ ਸਕਦੇ ਹਨ ਕਿ ਗਲਤੀ ਕਿਸ ਦੀ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ । ਆਉਣਾ ਚਾਹ ਦੀ ਪੁਲਿਸ ਨੇ ਕਿਹਾ ਕਿ ਉਹ ਸੀਸੀਟੀਵੀ ਖੰਗਾਲ ਰਹੇ ਹਨ ਅਤੇ ਉਸ ਤੋਂ ਬਾਅਦ ਹੀ ਬਣਦੀ ਕਾਰਵਾਈ ਤੇ ਕੁੱਟਮਾਰ ਦੀ ਕਾਰਵਾਈ ਕੀਤੀ ਜਾਵੇਗੀ।