ਜਲੰਧਰ -(ਮਨਦੀਪ ਕੌਰ )- ਗੁਰੂ ਨਾਨਕ ਪੁਰਾ ਰੇਲਵੇ ਫਾਟਕ ਨੂੰ ਟਾਟਾ 407 ਟੈਂਪੂ ਨੇ ਟੱਕਰ ਮਾਰ ਕੇ ਤੋੜ ਦਿੱਤਾ । ਫਾਟਕ ਟੁੱਟਣ ਤੋਂ ਬਾਅਦ ਓਥੇ ਲੰਬੀਆ ਕਤਾਰਾ ਲਗ ਗਈਆਂ । ਗੁਰੂ ਨਾਨਕ ਪੁਰਾ ਸਭ ਤੋਂ ਜ਼ਿਆਦਾ ਭੀੜ ਭਾੜ ਵਾਲਾ ਇਲਾਕਾ ਹੈ । ਇਹ ਫਾਟਕ ਸ਼ਹਿਰ ਦੇ ਦੋ ਹਿਸਿਆ ਨੂੰ ਆਪਸ ਵਿੱਚ ਜੋੜਦਾ ਹੈ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗੇਟ ਮੈਨ ਰਵੀ ਨੇ ਦਸਿਆ ਕਿ ਟ੍ਰੇਨ ਆਉਣ ਤੋ ਪਹਿਲਾ ਓਹ ਫਾਟਕ ਬੰਦ ਕਰ ਰਿਹਾ ਸੀ ਕੇ ਐਨੇ ਨੂੰ ਟੈਂਪੂ ਟਰੈਵਲ 407 ਨੇ ਆ ਕੇ ਫਾਟਕ ਨੂੰ ਟੱਕਰ ਮਾਰ ਦਿੱਤੀ ।
ਰਵੀ ਨੇ ਦਸਿਆ ਕਿ ਉਹ ਫਾਟਕ ਬੰਦ ਹੋ ਕਰ ਰਿਹਾ ਸੀ ਕੇ ਅਜੇ ਅੱਧਾ ਫਾਟਕ ਬੰਦ ਹੋਇਆ ਸੀ। ਗੱਡੀਆ ਵਿੱਚੋ ਦੀ ਨਿਕਲ ਰਹੀਆਂ ਸਨ ।ਐਨੇ ਤੋ ਟੈਂਪੂ ਵੀ ਆਇਆ ਅਤੇ ਆਪਣੀ ਗੱਡੀ ਨੂੰ ਫਾਟਕ ਥੱਲੇ ਦੀ ਕੱਢਣ ਲੱਗਾ । ਜਿਸ ਕਾਰਨ ਇਹ ਹਾਦਸਾ ਹੋ ਗਿਆ । ਓਦੋਂ ਹੀ ਚਾਲਕ ਨੂੰ ਫੜ ਕੇ ਗੱਡੀ ਨੂੰ ਸਾਈਡ ਕਰ ਦਿੱਤਾ ਗਿਆ ।
ਹਾਦਸੇ ਦੀ ਜਾਣਕਾਰੀ ਆਰਪੀਐਫ ਅਤੇ ਸਟੇਸ਼ਨ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਅਤੇ ਉਹ ਆਲੂਆਂ ਦੀ ਡਿਲੀਵਰੀ ਕਰਕੇ ਵਾਪਸ ਜਾ ਰਿਹਾ ਸੀ ।ਅਤੇ ਅਜੇ ਫਾਟਕ ਉੱਪਰ ਹੀ ਸੀ। ਤਾਂ ਉਹ ਆਪਣੀ ਗੱਡੀ ਲੰਘਾਉਣ ਲੱਗਾ ਤਾਂ ਇਹ ਹਾਦਸਾ ਵਾਪਰ ਗਿਆ ।ਉਸਨੂੰ ਪਤਾ ਹੈ ਕਿ ਉਸ ਕੋਲੋਂ ਗਲਤੀ ਹੋਈ ਹੈ ।ਇਸ ਲਈ ਉਸਨੇ ਗੱਡੀ ਭਜਾਉਣ ਦੀ ਬਜਾਏ ਗੱਡੀ ਨੂੰ ਸਾਈਡ ਤੇ ਖੜਾ ਕਰ ਦਿੱਤਾ।