ਹੁਸ਼ਿਆਰਪੁਰ -(ਮਨਦੀਪ ਕੌਰ )- ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਦੀਵਾਲਾ ਪਿੰਡ ਵਿੱਚੋ 2 ਵਿਅਕਤੀਆਂ ਉੱਤੇ ਜਾਨਲੇਵਾ ਹਮਲੇ ਦੀ ਜਾਣਕਾਰੀ ਮਿਲੀ ਹੈ । ਜਿਸ ਵਿਚ ਇਹਨਾ ਵਿਅਕਤੀਆ ਦੀ ਮੌਤ ਹੋ ਗਈ ਹੈ। ਅਤੇ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ । ਜਿਸ ਨੂੰ ਜੇਰੇ ਇਲਾਜ ਲਈ ਹਸਪਤਾਲ ਦਾਖਿਲ ਕਰਾਇਆ ਗਿਆ ਹੈ । ਇਸ ਘਟਨਾ ਨੂੰ 5 ਨੌਜਵਾਨਾਂ ਵਲੋ ਅੰਜਾਮ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਇਹ ਵਿਅਕਤੀ ਕਾਰ ਵਿਚ ਬੈਠ ਕੇ ਜਾ ਰਹੇ ਸਨ ।ਇਹਨਾ ਨੇ ਪਹਿਲੇ ਗੜਦੀਵਾਲਾ ਪਿੰਡ ਵਿੱਚ ਯੁਵਕ ਦਾ ਕਤਲ ਕੀਤਾ ਜਿਸ ਪਿੱਛੋਂ ਗੱਡੀ ਵਿੱਚ ਬੈਠ ਕੇ ਜਾ ਰਹੇ ਸਨ । ਪਿੱਛੇ ਪੁਲੀਸ ਲੱਗੀ ਹੋਣ ਕਾਰਨ ਗੱਡੀ ਤੇਜ਼ ਸੀ। ਤੇਜ਼ ਰਫਤਾਰ ਹੋਣ ਕਰਕੇ ਗੱਡੀ ਅੱਗੇ ਟਰਾਲੀ ਵਿਚ ਵੱਜ ਗਈ। ਜਿਸ ਵਿੱਚ 5 ਯੁਵਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਜਿਹਨਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾਇਆ ਗਿਆ ।
ਮ੍ਰਿਤਕ ਦੀ ਪਹਿਚਾਣ ਅਵਿਨਾਸ਼ ਨਿਵਾਸੀ ਮਿਰਜ਼ਾਪੁਰ ਦੇ ਰੂਪ ਵਿਚ ਹੋਈ ਹੈ। ਉੱਥੇ ਹੀ ਹਾਦਸੇ ਵਿਚ ਜ਼ਖ਼ਮੀ ਸਾਥੀ ਦੀ ਪਹਿਚਾਣ ਗਗਨਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਜਿਹਨਾ ਨੂੰ ਮਲਮ ਪੱਟੀ ਕਰਨ ਤੋ ਬਾਅਦ ਜਲੰਧਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ । ਦੂਜੇ ਪਾਸੇ ਹਮਲਾਵਾਰਾਂ ਦੀ ਪਹਿਚਾਣ ਰਿਸ਼ੀ,ਨਵਜੋਤ,ਗੌਰਵ,ਰਵੀ, ਰਵਜੋਤ ਗੁਰਪ੍ਰੀਤ ਦੇ ਰੂਪ ਵਿਚ ਹੋਈ ਹੈ। ਇਸ ਵਿੱਚੋ ਰਿਸ਼ੀ ਨਵਜੋਤ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ । ਦਸਿਆ ਜਾ ਰਿਹਾ ਹੈ ਕੇ ਰਿਸ਼ੀ ਦੀ ਰਸਤੇ ਵਿਚ ਹੀ ਮੌਤ ਹੋ ਗਈ ਹੈ । ਬਾਕੀ ਬਾਕੀਆਂ ਦਾ ਇਲਾਜ ਦਸੂਹਾ ਵਿੱਚ ਕੀਤਾ ਜਾ ਰਿਹਾ ਹੈ। ਬਾਕੀ ਪੁਲੀਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ ।