ਜਲੰਧਰ -(ਮਨਦੀਪ ਕੌਰ )- ਇਕ ਲੜਾਈ ਝਗੜੇ ਦਾ ਮਾਮਲਾ ਜਲੰਧਰ ਦੇ ਤਿਲਕ ਨਗਰ ਤੋ ਸੁਣਨ ਨੂੰ ਮਿਲਿਆ ਹੈ । ਜਿੱਥੇ ਕੁੱਛ ਦੋਸਤਾ ਵਲੋ ਆਪਣੇ ਹੀ ਸਾਥੀ ਨਾਲ ਕੁੱਟਮਾਰ ਕਰ ਕੇ ਉਸ ਨੂੰ ਅਗਵਾਹ ਕਾਰਨ ਦੇ ਆਰੋਪ ਲਗਾਏ ਗਏ ਹਨ ।
ਇਹ ਤਾਜ਼ਾ ਮਾਮਲਾ ਤਿਲਕ ਨਗਰ ਦਾ ਹੈ ਜਿੱਥੇ ਦੇਰ ਰਾਤ ਕੁੱਛ ਨੌਜਵਾਨਾਂ ਵਲੋ ਇਕ ਨੌਜਵਾਨ ਦੇ ਘਰ ਉੱਤੇ ਹਮਲਾ ਕਰ ਕਿ ਉਸ ਨੌਜਵਾਨ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਅਗਵਾਹ ਕਰ ਕੇ ਲੈ ਗਏ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਨੂੰ ਇਕੱਲੇ ਨੂੰ ਘਰ ਛੱਡ ਕੇ ਕਿਤੇ ਬਾਹਰ ਗਏ ਹੋਏ ਸਨ ।
ਜਿਸ ਦੀ ਖ਼ਬਰ ਓਹਨਾ ਲੜਕਿਆ ਨੂੰ ਮਿਲ ਗਈ ।ਜਿਸ ਤੋ ਬਾਅਦ ਓਹਨਾ ਲੜਕਿਆ ਨੇ ਘਰ ਉਤੇ ਹਮਲਾ ਕੀਤਾ ਅਤੇ ਓਹਨਾ ਦੇ ਬੇਟੇ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਕਿਤੇ ਲੈ ਗਏ ਹਨ। ਅਤੇ ਓਹਨਾ ਨੂ ਓਸ ਦਾ ਕੁੱਛ ਵੀ ਅਤਾ ਪਤਾ ਨਹੀਂ ਹੈ ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਵਿਵਾਦ ਇਕ ਕੁੜੀ ਨੂੰ ਲੈ ਕੇ ਹੋਇਆ ਹੈ । ਕੁੱਛ ਦਿਨ ਪਹਿਲਾ ਵੀ ਇਸ ਵਿਵਾਦ ਉੱਤੇ ਲੜਾਈ ਝਗੜਾ ਹੋਇਆ ਸੀ।ਜਿਸ ਨੂੰ ਬੈਠ ਕੇ ਸੁਲਝਾ ਲਿਆ ਗਿਆ ਸੀ ।ਪਰ ਅੱਜ ਫਿਰ ਕਿਸੀ ਗੱਲ ਨੂੰ ਲੈ ਕੇ ਓਹਨਾ ਵਿੱਚ ਵਿਵਾਦ ਹੋ ਗਿਆ। ਬਾਕੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।