ਜਲੰਧਰ -(ਮਨਦੀਪ ਕੌਰ )- ਸਿਵਲ ਹਸਪਤਾਲ ਦੇ ਵਿੱਚ ਮੁਰਦਾ ਘਰ ਦੇ ਵਿੱਚ ਰੱਖੀ ਲਾਸ਼ ਨੂੰ ਲੈ ਕੇ ਲੋਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਜਾ ਰਿਹਾ ਹੈ। ਦਰਅਸਲ ਪਰਿਵਾਰਿਕ ਮੈਂਬਰਾਂ ਨੇ ਇਹ ਇਲਜਾਮ ਲਗਾਏ ਹਨ ਕਿ ਸੋਹਰੇ ਪਰਿਵਾਰ ਵੱਲੋਂ ਉਹਨਾਂ ਦੀ ਧੀ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਹੈ।
ਮਾਮਲਾ ਸਾਰਾ ਜਲੰਧਰ ਦੇ ਫਰੈਂਡਸ ਕਲੋਨੀ ਦਾ ਹੈ ਜਿੱਥੋਂ ਦੀ ਇੱਕ ਵਿਆਹੁਤਾ ਨੂੰ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਕੀਤੇ ਜਾਣ ਤੋਂ ਬਾਅਦ ਅੱਜ ਗਲਾ ਘੁੱਟ ਕੇ ਮਾਰ ਦਿੱਤਾ ਗਿਆ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਧੀ ਦਾ ਵਿਆਹ ਛੇ ਤੋਂ ਸੱਤ ਸਾਲ ਪਹਿਲਾਂ ਫਰੈਂਡਸ ਕਲੋਨੀ ਦੇ ਰਹਿਣ ਵਾਲੇ ਸੁਮਿਤ ਦੇ ਨਾਲ ਹੋਇਆ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੀ ਕੁੜੀ ਦੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਦੇ ਸੋਹਰੇ ਪਰਿਵਾਰ ਦਾ ਰਵਈਆ ਉਸ ਨਾਲ ਬਦਲ ਗਿਆ। ਸੋਹਰਾ ਪਰਿਵਾਰ ਅਕਸਰ ਕੁੜੀ ਨੂੰ ਤਾਨੇ ਮਿਹਣੇ ਦਿੰਦਾ ਸੀ ਕਿ ਉਸ ਦੇ ਘਰ ਕੁੜੀ ਨੇ ਜਨਮ ਕਿਉਂ ਲਿਆ ਹੈ ਅਤੇ ਉਹ ਇੱਕ ਬੋਝ ਬਣ ਕੇ ਸਾਡੇ ਉੱਤੇ ਬੈਠ ਗਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨਾਂ ਦੀ ਬੇਟੀ ਦੇ ਦੋ ਬੱਚੇ ਹਨ ਇੱਕ ਬੇਟੀ ਅਤੇ ਇੱਕ ਮੁੰਡਾ। ਕੋਈ ਪਰਿਵਾਰ ਵੱਲੋਂ ਇਹ ਯਾਤਨਾਵਾਂ ਬੇਟਾ ਹੋਣ ਤੋਂ ਬਾਅਦ ਵੀ ਖਤਮ ਨਹੀਂ ਹੋਈਆਂ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹ ਤਿੰਨ ਤੋਂ ਚਾਰ ਵਾਰ ਕੁੜੀ ਦਾ ਮੁੰਡੇ ਪਰਿਵਾਰ ਨਾਲ ਰਾਜੀਨਾਮਾ ਕਰਵਾ ਚੁੱਕੇ ਹਨ । ਸੋਹਰੇ ਪਰਿਵਾਰ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਪੀੜਿਤ ਦੀ ਮਾਂ ਨੇ ਦੱਸਿਆ ਕਿ ਜਦੋਂ ਪਿਛਲੀ ਵਾਰੀ ਉਹਨਾਂ ਦੀ ਕੁੜੀ ਦਾ ਰਾਜੀਨਾਮਾ ਹੋਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਸ ਨ ਕੁਛ ਨਹੀਂ ਕਹਾਂਗੇ ਕੁੱਟਾਂ ਮਾਰਾਂਗੇ ਨਹੀਂ ਪਰ ਇਸ ਨੂੰ ਅਸੀਂ ਤੁਹਾਡੇ ਨਾਲ ਨਹੀਂ ਮਿਲਣ ਦੇਣਾ । ਪੀੜਿਤ ਪਰਿਵਾਰ ਨੇ ਦੱਸਿਆ ਕਿ ਸੋਹਰਾ ਪਰਿਵਾਰ ਅਕਸਰ ਉਨਾਂ ਦੀ ਧੀ ਨੂੰ ਦਾਜ ਲਈ ਤੰਗ ਕਰਦੇ ਸਨ। ਪਿਛਲੀ ਵਾਰੀ ਵਿਧਾਇਕ ਸ਼ਹਿਰੀ ਚੱਡਾ ਅਤੇ ਮੁਹੱਲਾ ਵਾਸੀਆਂ ਨੇ ਵਿੱਚ ਪੈ ਕੇ ਇਹਨਾਂ ਦਾ ਰਾਜ਼ੀਨਾਮਾ ਕਰਵਾਇਆ ਸੀ। ਪੀੜੀ ਤੇ ਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਉਹ ਆਪਣੀ ਕੁੜੀ ਨਾਲ ਗੱਲ ਵੀ ਨਹੀਂ ਕਰ ਪਾ ਰਹੇ ਸਨ ਕਿਉਂਕਿ ਸੋਹਰੇ ਪਰਿਵਾਰ ਨੇ ਉਸ ਕੋਲੋਂ ਫੋਨ ਖੋ ਲਿਆ ਸੀ ਅਤੇ ਪਰਿਵਾਰ ਮੈਂਬਰਾਂ ਦੇ ਨਾਲ ਗੱਲ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ। ਪਰਿਵਾਰਿਕ ਮੈਂਬਰਾਂ ਨੇ ਆਰੋਪ ਲਗਾਇਆ ਹੈ ਕਿ ਸੋਹਰੇ ਪਰਿਵਾਰ ਨੇ ਬੀਤੀ ਰਾਤ ਓਹਨਾ ਦੀ ਧੀ ਦਾ ਲਾ ਕੁੱਟ ਕੇ ਉਸਨੂੰ ਮਾਰ ਦਿੱਤਾ।
ਸਵੇਰੇ ਮ੍ਰਿਤਕ ਦੀ ਲਾਸ਼ ਨੂੰ ਸੜਨ ਅਤੇ ਬਦਬੂ ਫੈਲਣ ਦੇ ਡਰ ਤੋਂ ਸਿਵਲ ਹਸਪਤਾਲ ਦੇ ਬਾਹਰ ਹੀ ਸੁੱਟ ਕੇ ਚਲੇ ਗਏ। ਅਤੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰਕੇ ਕਿਹਾ ਕਿ ਉਹਨਾਂ ਦੀ ਕੁੜੀ ਨੇ ਸੁਸਾਈਡ ਕਰ ਲਿਆ ਹੈ। ਪੀੜਿਤ ਪਰਿਵਾਰ ਨੇ ਕਿਹਾ ਕਿ ਹਜੇ ਤੱਕ ਸੋਹਰੇ ਪਰਿਵਾਰ ਦਾ ਇੱਕ ਵੀ ਮੈਂਬਰ ਉਹਨਾਂ ਦੇ ਕੋਲ ਪੁੱਛਣ ਲਈ ਜਾਂ ਦੱਸਣ ਲਈ ਨਹੀਂ ਪਹੁੰਚਿਆ ਕਿ ਉਹਨਾਂ ਦੀ ਧੀ ਦੇ ਨਾਲ ਆਖਰ ਹੋਇਆ ਕੀ ਸੀ।
ਪੀੜਿਤ ਪਰਿਵਾਰ ਨੇ ਸੱਸ, ਪਤੀ ,ਦਿਓਰ ਅਤੇ ਦਰਾਣੀ ਤੇ ਇਲਜ਼ਾਮ ਲਗਾਏ ਹਨ ਅਤੇ ਪ੍ਰਸ਼ਾਸਨ ਤੋਂ ਉਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਪੁਲਿਸ ਵੀ ਉਨਾਂ ਦੇ ਫੋਨ ਕਰਨ ਦੇ ਇੱਕ ਘੰਟੇ ਬਾਅਦ ਮੌਕੇ ਉੱਤੇ ਪਹੁੰਚੀ ਹੈ। ਵਿਧਾਇਕ ਸ਼ਹਿਰੀ ਚੱਡਾ ਨੇ ਮੀਡੀਆ ਰਾਹੀਂ ਜਦੋਂ ਇਹ ਗੱਲ ਪ੍ਰਸ਼ਾਸਨ ਨੂੰ ਆਖੀ ਕਿ ਅਗਰ ਪ੍ਰਸ਼ਾਸਨ ਇਸ ਸਮੇਂ ਮੌਕੇ ਉੱਤੇ ਨਹੀਂ ਪਹੁੰਚਦਾ ਤਾਂ ਅਸੀਂ ਰੋਡ ਜਾਮ ਕਰਾਂਗੇ ਉਸ ਤੋਂ ਬਾਅਦ ਪ੍ਰਸ਼ਾਸਨ ਸਿਵਲ ਹਸਪਤਾਲ ਵਿੱਚ ਪਹੁੰਚਿਆ ਅਤੇ ਮੌਕੇ ਦਾ ਜਾਇਜ਼ਾ ਲੈਣ ਲੱਗੇ।