ਜਲੰਧਰ -(ਮਨਦੀਪ ਕੌਰ )- ਘਰੋਂ ਨਾਲ ਘੁੰਮਣ ਨਿਕਲੇ ਯੁਵਕ ਦੀ ਲਾਸ਼ ਗੰਦੇ ਨਾਲੇ ਫੋਲੜੀਵਾਲ ਦੇ ਕੋਲ ਬਰਾਮਦ ਕੀਤੀ ਗਈ ਹੈ । ਪਰਿਵਾਰ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸ਼ੁਕਰਵਾਰ ਦੇਰ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਸਾਈਕਲ ਉੱਤੇ ਘੁੰਮਣ ਨੂੰ ਨਿਕਲਿਆ ਸੀ। ਮਿਤਕ ਦੀ ਪਹਿਚਾਨ ਕੁਲਦੀਪ ਯਾਦਵ ਵਾਸੀ ਨਿਊ ਜਵਾਹਰ ਨਗਰ ਦੇ ਰੂਪ ਵਿੱਚ ਹੋਈ ਹੈ। ਵਾਲਕਮ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ ਪਰ ਜਾਂਚ ਕਰਤਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਮੌਤ ਕਿਸੀ ਬਿਮਾਰੀ ਦੇ ਚਲਦੇ ਹੋਈ। ਹਲਕੀ ਮੌਤ ਦੀ ਸਹੀ ਵਜਹਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗੀ।।
ਮਿਤਕ ਦੇ ਪਿਤਾ ਕ੍ਰਿਸ਼ਨ ਪਾਲ ਦਾ ਕਹਿਣਾ ਹੈ ਕਿ ਉਹਨਾਂ ਦਾ 19 ਸਾਲ ਦਾ ਬੇਟਾ ਜੋ ਕਿ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਸਾਈਕਲ ਤੇ ਨਿਕਲਿਆ ਸੀ। ਇਸ ਤੋਂ ਬਾਅਦ ਰਾਤ ਕਰੀਬਨ ਇਕ ਵਜੇ ਤੱਕ ਉਹ ਘਰ ਵਾਪਸ ਨਹੀਂ ਪਰਤਿਆ। ਜਿਸ ਤੋਂ ਬਾਅਦ ਉਹਨਾਂ ਨੇ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਸਟੇਸ਼ਨ ਦੇ ਵਿੱਚ ਲਿਖਵਾਈ। ਸ਼ਨੀਵਾਰ ਸਵੇਰੇ ਉਹਨਾਂ ਨੂੰ ਜਲੰਧਰ ਹਾਈਟਸ ਪੁਲਿਸ ਚੌਂਕੀ ਤੋਂ ਫੋਨ ਆਉਂਦਾ ਹੈ ਕਿ ਇੱਥੇ ਗੰਦੇ ਨਾਲੇ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਉਹਦਾ ਪਰਿਵਾਰਿਕ ਮੈਂਬਰਾਂ ਨੇ ਮੌਕੇ ਉੱਤੇ ਜਾ ਕੇ ਦੇਖਿਆ ਤਾਂ ਉਹ ਬੇ ਉਹਨਾਂ ਦੇ ਪੁੱਤਰ ਦੀ ਸੀ।
ਜਲੰਧਰ ਹਾਈਟਸ ਪੁਲਿਸ ਚੌਂਕੀ ਇੰਚਾਰਜ ਸੁਰਜੀਤ ਸਿੰਘ ਜੌੜਾ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਕਿਸ਼ੀ ਗੰਭੀਰ ਬਿਮਾਰੀ ਦੇ ਚਲਦੇ ਹੋਣ ਦੀ ਸੰਭਾਵਨਾ ਹੈ। ਪਿਤਾ ਨੇ ਸ਼ੱਕ ਜਤਾਇਆ ਹੈ ਕਿ ਉਸ ਦੇ ਪੁੱਤ ਦਾ ਕਤਲ ਕਿਸੇ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਈ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪਿਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੁੱਤ ਦੇ ਦੇਹ ਕੋਲ ਆਏ ਤਾਂ ਉਸ ਦੇ ਕੰਨ ਅਤੇ ਨੱਕ ਉੱਤੇ ਸੱਟ ਦੇ ਨਿਸ਼ਾਨ ਸਨ ਅਤੇ ਲਗਾਤਾਰ ਖੂਨ ਨਿਕਲ ਰਿਹਾ ਸੀ।