ਜਲੰਧਰ -(ਮਨਦੀਪ ਕੌਰ )– ਜਲ਼ੰਧਰ ਦੇ ਪੋਰਸ਼ ਇਲਾਕੇ ਅਰਬਨ ਅਸਟੇਟ ਫੇਸ -1 ਵਿਚੋ ਇਕ ਵਿਅਕਤੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ । ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਦੇ ਰੂਪ ਵਿਚ ਹੋਈ ਹੈ । ਮਿਲੀ ਜਾਣਕਾਰੀ ਦੇ ਅਨੁਸਾਰ ਵਿਅਕਤੀ ਦੇ ਵਿਆਹ ਨੂੰ 20 ਸਾਲ ਹੋ ਚੁੱਕੇ ਹਨ । ਜਦਕਿ ਪਰਿਵਾਰਿਕ ਮੈਬਰਾਂ ਦਾ ਇਹਨਾਂ ਹੈ ਕੇ ਹਰਦੀਪ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ।
ਜਦ ਕਿ ਓਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਕਤਲ ਹੋਇਆ ਹੈ । ਕਿਉਕਿ ਮ੍ਰਿਤਕ ਦੇ ਗਲੇ ਉੱਤੇ ਵੀ ਨਿਸ਼ਾਨ ਹਨ । ਪੁਲਸ ਨੂੰ ਸਾਰੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੇ ਕੇ ਸਿਵਿਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ । ਬਾਕੀ ਮੌਤ ਦੇ ਅਸਲ ਕਾਰਨ ਦਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਵਿੱਚ ਹੀ ਪਤਾ ਲੱਗੇ ਗਾ ।