ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਦੀ ਨਹਿਰ ਦੇ ਵਿੱਚੋਂ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਮੈਡੀਕਲ ਵਿਦਿਆਰਥੀ ਦੀ ਹੈ। ਅਮਰੀਕਾ ਦੀ ਪਹਿਚਾਨ ਅਨੁਗ੍ਰਹ ਮਾਰਕਰ ਉਮਰ 21 ਸਾਲ ਨਿਵਾਸੀ ਬੀਕਾਨੇਰ, ਰਾਜਸਥਾਨ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੁਧਿਆਣਾ ਦੇ ਸੀਐਮਸੀ ਕਾਲਜ ਦੇ ਵਿੱਚ BDS 2nd year ਦਾ ਵਿਦਿਆਰਥੀ ਸੀ ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ 13 ਦਸੰਬਰ ਨੂੰ CMC ਹਸਪਤਾਲ ਦੇ ਹੋਸਟਲ ਤੋਂ ਮਰੇ ਹੋਏ ਵਿਦਿਆਰਥੀ ਦੇ ਪਿਤਾ ਸ਼ਲੇਸ਼ ਨੂੰ ਫੋਨ ਕੀਤਾ ਗਿਆ ਕਿ ਪਿਛਲੇ ਤਿੰਨ ਘੰਟਿਆਂ ਤੋਂ ਉਹਨਾਂ ਦਾ ਬੇਟਾ ਹੋਸਟਲ ਤੋਂ ਗੁਮ ਹੈ ਅਤੇ ਉਹ ਵਾਪਸ ਨਹੀਂ ਆਇਆ। ਅਗਲੀ ਸਵੇਰ ਮ੍ਰਿਤਕ ਦੇ ਪਿਤਾ ਰਾਜਸਥਾਨ ਤੋਂ ਲੁਧਿਆਣਾ ਲਈ ਰਵਾਨਾ ਹੋ ਗਏ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਇੱਕ ਰਾਤ ਪਹਿਲਾਂ ਉਸ ਦੇ ਬੇਟੇ ਦੀ ਉਹਨਾਂ ਦੇ ਨਾਲ ਗੱਲ ਹੋਈ ਹੈ ਜਿਸ ਦੇ ਵਿੱਚ ਉਸਨੇ ਕਿਸੇ ਵੀ ਤਰਹਾਂ ਦੇ ਮਾਨਸਿਕ ਤਨਾਵ ਅਤੇ ਲੜਾਈ ਝਗੜੇ ਬਾਰੇ ਕੋਈ ਗੱਲ ਨਹੀਂ ਕੀਤੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਆਪਣੇ ਬੇਟੇ ਦੀ ਤਲਾਸ਼ ਜਾਰੀ ਰੱਖੀ ਜਿਸ ਦੇ ਵਿੱਚ ਪੁਲੀਸ ਅਤੇ ਸਕੂਲ ਵੱਲੋਂ ਕੋਈ ਵੀ ਮਦਦ ਨਹੀਂ ਕੀਤੀ ਗਈ।
ਮ੍ਰਿਤਕ ਦੇ ਪਿਤਾ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਪੁੱਤਰ ਦੀ ਮੌਤ ਨਹੀਂ ਕਤਲ ਹੋਇਆ ਹੈ ਜਦੋਂ ਉਹਨਾਂ ਨੇ ਉਸਦੀ ਲਾਸ਼ ਨੂੰ ਵੇਖਿਆ ਸੀ ਤਾਂ ਉਸਦੇ ਗਲੇ ਦੇ ਉੱਪਰ ਨਿਸ਼ਾਨ ਬਣੇ ਹੋਏ ਸਨ ਜਿਸ ਨੂੰ ਦੇਖ ਕੇ ਇਹ ਲੱਗਦਾ ਸੀ ਕਿ ਇਹ ਕੋਈ ਸੁਸਾਈਡ ਜਾਂ ਅਣਹੋਣੀ ਨਹੀਂ ਇਹ ਸੋਚੀ ਸਮਝੀ ਕਤਲ ਦੀ ਸਾਜਿਸ਼ ਸੀ। ਜਦੋਂ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਦੋਸਤਾਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤੇਰਾ ਦਸੰਬਰ ਦੀ ਰਾਤ 8 ਵਜੇ ਅਨੂਗ੍ਰਹ ਨੂੰ ਇੱਕ ਚਰਚ ਦੇ ਨਜ਼ਦੀਕ ਦੇਖਿਆ ਗਿਆ ਸੀ।
ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਿਸ ਤੋਂ ਬਾਅਦ ਕਤਲ ਕਰਕੇ ਉਸ ਦੇ ਪੁੱਤਰ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਜਿਸ ਦੀ ਸੱਚਾਈ ਸਾਹਮਣੇ ਆਉਣੀ ਬਹੁਤ ਜਰੂਰੀ ਹੈ ।
ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦਈਏ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। ਪੋਸਟਮਾਟਮ ਦੀ ਰਿਪੋਰਟ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਹ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।

