ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਵਿੱਚ ਬੀਤੀ ਰਾਤ ਫਿਰੋਜ਼ ਗਾਂਧੀ ਮਾਰਕੀਟ ਵਿੱਚ ਸਥਿਤੀ ਇੱਕ ਪ੍ਰਾਈਵੇਟ ਬੈਂਕ ਦੇ ਬਾਹਰ ਬਾਈਕ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਗੋਲੀ ਮੈਨੇਜਰ ਦੀ ਸੱਜੀ ਬਾਂਹ ਦੇ ਡੋਲੇ ਵਿੱਚ ਲੱਗੀ ਜਖਮੀ ਮੈਨੇਜਰ ਨੂੰ ਉਸ ਦੀ ਸਾਥੀਆਂ ਦੇ ਵੱਲੋਂ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ।
ਪ੍ਰਾਇਮਰੀ ਇਲਾਜ ਦੇ ਬਾਅਦ ਜ਼ਖਮੀ ਨੂੰ ਤੁਰੰਤ ਡੀਐਮਸੀ ਰੈਫਰ ਕਰ ਦਿੱਤਾ ਗਿਆ ਹਸਪਤਾਲ ਦੇ ਡਾਕਟਰਾਂ ਨੇ ਇਸ ਮਾਮਲੇ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ਵਿੱਚ ਇਲਾਜ ਲਈ ਪਹੁੰਚੇ ਬੈਂਕ ਮੈਨੇਜਰ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਉਹ ਪੱਖੋਵਾਲ ਰੋਡ ਸਥਿਤ ਵਿਸ਼ਾਲ ਨਗਰ ਦਾ ਰਹਿਣ ਵਾਲਾ ਹੈ ਅਤੇ ਫਿਰੋਜ਼ ਗਾਂਧੀ ਮਾਰਕੀਟ ਵਿੱਚ ਸਥਿਤ ਪ੍ਰਾਈਵੇਟ ਬੈਂਕ ਵਿੱਚ ਜੋਨਲ ਮੈਨੇਜਰ ਦੇ ਤੌਰ ਤੇ ਤਾਇਨਾਤ ਹੈ। ਵੀਰਵਾਰ ਰਾਤ ਉਹ ਹਮੇਸ਼ਾ ਦੀ ਤਰ੍ਹਾਂ ਬੈਂਕ ਤੋਂ ਛੁੱਟੀ ਕਰਕੇ ਕਰੀਬ 9 ਵਜੇ ਬੈਂਕ ਦੇ ਬਾਹਰ ਆਪਣੀ ਗੱਡੀ ਵਿੱਚ ਲੈਪਟਾਪ ਅਤੇ ਹੋਰ ਸਮਾਨ ਰੱਖ ਰਿਹਾ ਸੀ। ਇਸ ਦੌਰਾਨ ਪਿੱਛੋਂ ਇੱਕ ਬਾਈਕ ਉੱਤੇ ਆਏ ਦੋ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ।
ਹਮਲਾਵਾਰਾਂ ਨੇ ਇੱਕ ਗੋਲੀ ਚਲਾਉਣ ਤੋਂ ਬਾਅਦ ਦੂਜੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਪਿਸਤੋਲ ਮਿਸ ਹੋ ਗਈ ਵਿਸ਼ਾਲ ਦੇ ਮੁਤਾਬਕ ਉਸਨੇ ਤੁਰੰਤ ਸ਼ੋਰ ਮਚਾਇਆ ਜਿਸ ਨਾਲ ਨੇੜਲੇ ਕਾਫੀ ਲੋਕ ਇਕੱਠੇ ਹੋ ਗਏ ਭੀੜ ਨੂੰ ਦੇਖ ਕੇ ਹਮਲਾਵਾਰ ਮੌਕੇ ਤੇ ਫਰਾਰ ਹੋ ਗਏ। ਗੋਲੀਬਾਰੀ ਦੀ ਸੂਚਨਾ ਮਿਲਣ ਦੇ ਬਾਅਦ ਫਿਰੋਜ਼ ਗਾਂਧੀ ਮਾਰਕੀਟ ਵਿੱਚ ਹੜਕੰਪ ਮੱਚ ਗਿਆ ਜਖਮੀ ਵਿਸ਼ਾਲ ਨੂੰ ਉਸ ਦੇ ਸਾਥੀਆਂ ਨੇ ਤੁਰੰਤ ਗੱਡੀ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ ਹਸਪਤਾਲ ਪਹੁੰਚਦੇ ਸਾਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਘਟਨਾ ਸਥਾਨ ਤੋਂ ਇੱਕ ਖੋਲ ਮਿਲਿਆ ਹੈ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਡਾਕਟਰਾਂ ਦੇ ਮੁਤਾਬਕ ਗੋਲੀ ਵਿਸ਼ਾਲ ਦੇ ਡੋਲੇ ਵਿੱਚੋਂ ਆਰ ਪਾਰ ਹੋ ਗਈ । ਪਰ ਹੁਣ ਇਹ ਖਤਰੇ ਤੋਂ ਬਾਹਰ ਹੈ । ਬਾਕੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ।

