ਜਲੰਧਰ (ਮਨਦੀਪ ਕੌਰ )- ਜਲੰਧਰ ਦੇ ਥਾਣਾ 8 ਦੇ ਅੰਦਰ ਆਉਣ ਵਾਲੇ ਹਰਦਿਆਲ ਨਗਰ ‘ਚ ਰਹਿੰਦੇ ਮਸ਼ਹੂਰ ਨਸ਼ਾ ਤਸਕਰ ਵਿਜੇ ਕੁਮਾਰ ਉਰਫ ਲੱਡੂ ਖ਼ਿਲਾਫ਼ ਨਗਰ ਨਿਗਮ ਅਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਗੈਰਕਾਨੂੰਨੀ ਕੰਸਟ੍ਰਕਸ਼ਨ ਨੂੰ ਲੈ ਕੇ ਨਗਰ ਨਿਗਮ ਵੱਲੋਂ ਲੱਡੂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਸ ਵੱਲੋਂ ਕੋਈ ਸਟੀਕ ਜਵਾਬ ਨਾ ਮਿਲਣ ਕਾਰਨ ਨਗਰ ਨਿਗਮ ਨੇ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਲੱਡੂ ਦੇ ਘਰ ‘ਤੇ ਪੀਲਾ ਪੰਜਾ ਚਲਾ ਦਿੱਤਾ।
ਜਾਣਕਾਰੀ ਅਨੁਸਾਰ, ਨਸ਼ਾ ਤਸਕਰ ਲੱਡੂ ਖ਼ਿਲਾਫ਼ ਪਹਿਲਾਂ ਤੋਂ ਹੀ ਐਨਡੀਪੀਐਸ ਐਕਟ ਤਹਿਤ 20 ਮਾਮਲੇ ਦਰਜ ਹਨ। ਉਸ ਦੀ ਪਤਨੀ ਅਤੇ ਬੇਟਾ ਵੀ ਨਸ਼ਾ ਤਸਕਰੀ ਦੇ ਮਾਮਲਿਆਂ ‘ਚ ਜੇਲ੍ਹ ਵਿੱਚ ਬੰਦ ਹਨ।ਜਾਇਦਾਦ ਦੇ ਬਾਰੇ ‘ਚ ਸਪੱਸ਼ਟ ਜਵਾਬ ਨਾ ਦੇਣ ਤੇ ਨਗਰ ਨਿਗਮ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਜਾਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਨਗਰ ਨਿਗਮ ਨਾਲ ਮਿਲ ਕੇ ਇਹ ਕਾਰਵਾਈ ਅੰਜ਼ਾਮ ਦਿੱਤੀ।
ਜਾਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਨਸ਼ਾ ਤਸਕਰ ਲੱਡੂ ਨੇ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨਾਲ ਘਰ ਵਿੱਚ ਇਲੀਗਲ ਕੰਸਟ੍ਰਕਸ਼ਨ ਕਰਵਾਈ ਸੀ। ਇਸ ਨੂੰ ਲੈ ਕੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਕਾਨੂੰਨੀ ਤੌਰ ‘ਤੇ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਪਰ ਲੱਡੂ ਦੀਆਂ ਤਰਫੋਂ ਕੋਈ ਪੂਰੀ ਜਾਂ ਸੰਤੋਸ਼ਜਨਕ ਜਾਣਕਾਰੀ ਨਾ ਦਿੱਤੀ ਜਾਣ ਕਾਰਨ ਨਗਰ ਨਿਗਮ ਨੇ ਪੁਲਿਸ ਸੁਰੱਖਿਆ ਨਾਲ ਮਿਲ ਕੇ ਘਰ ਦੀ ਗਲਤ ਤਰੀਕੇ ਨਾਲ ਬਣੀ ਹਿੱਸੇ ਨੂੰ ਤੋੜ ਦਿੱਤਾ।