ਜਲੰਧਰ -(ਮਨਦੀਪ ਕੌਰ )- ਕੱਲ ਸਵੇਰੇ ਹੋਈ ਭਾਰਗੋ ਕੈਂਪ ਦੇ ਵਿਜੇ ਜਵੈਲਰਸ ਵਿੱਚ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਪੁਲਿਸ ਵੱਲੋਂ ਆਰੋਪੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਆਰੋਪੀਆਂ ਦੀ ਪਹਿਚਾਣ ਕੁਸ਼ਲ ,ਗਗਨ ਅਤੇ ਕਰਨ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਆਰੋਪੀ ਭਾਗੋ ਕੈਂਪ ਦੇ ਹੀ ਰਹਿਣ ਵਾਲੇ ਹਨ ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਲੁੱਟ ਖੋਹ ਵਸੂਲੀ ਦੇ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵੱਲੋਂ ਦੁਕਾਨ ਦੇ ਮਾਲਕ ਕੋਲੋਂ ਮਹੀਨਾ ਵਸੂਲੀ ਵੀ ਕੀਤੀ ਜਾਂਦੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਵਾਰ ਮਹੀਨਾ ਵਸੂਲੀ ਨਾ ਦੇਣ ਦੇ ਕਾਰਨ ਤਿੰਨਾਂ ਮੁਜਰਮਾਂ ਵੱਲੋਂ ਲੁੱਟ ਖੋਹ ਕੀਤੀ ਗਈ ਅਤੇ ਦੁਕਾਨ ਦੇ ਵਿੱਚ ਤੋੜਫੋੜ ਕੀਤੀ ਗਈ। ਜਾਣਕਾਰੀ ਦੇ ਮੁਤਾਬਿਕ ਇਸੇ ਕਾਰਨ ਹੀ ਇਲਾਕਾ ਨਿਵਾਸੀਆਂ ਵੱਲੋਂ ਮੁਜਰਮਾਂ ਨੂੰ ਫੜਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ। ਇਲਾਕਾ ਨਿਵਾਸੀਆਂ ਵੱਲੋਂ ਇਹਨਾਂ ਮੁਜਰਮਾਂ ਨੂੰ ਪਹਿਚਾਣ ਲਿਆ ਗਿਆ ਸੀ ਇਸੇ ਕਾਰਨ ਪੁਲਿਸ ਵੱਲੋਂ ਆਰੋਪੀਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮਾਸਟਰ ਮਾਇੰਡ ਕੁਸ਼ਲ ਭਾਰਗੋ ਕੈਂਪ ਥਾਣੇ ਦੇ ਹੀ ਕੋਲ ਰਹਿੰਦਾ ਹੈ। ਇਸ ਤੋਂ ਇਲਾਵਾ ਕਰਨ ਅਤੇ ਗਗਨ ਚਪਲੀ ਚੌਂਕ ਭਾਰਗੋ ਕੈਂਪ ਦੇ ਰਹਿਣ ਵਾਲੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਰਨ ਦੇ ਕਰੀਮੀਨਲ ਰਿਕਾਰਡ ਵੀ ਹਨ ਇਹ ਪਹਿਲਾਂ ਇਰਾਦਾ ਕਤਲ ਦੇ ਇਲਜ਼ਾਮ ਦੇ ਵਿੱਚ 10 ਸਾਲ ਦੀ ਕੈਦ ਕੱਟ ਰਿਹਾ ਹੈ। ਅਤੇ ਚਾਰ ਸਾਲ ਦੀ ਜੇਲ ਕੱਟ ਕੇ ਜਮਾਨਤ ਉੱਤੇ ਬਾਹਰ ਆਇਆ ਸੀ। ਗਗਨ ਵੀ ਸ਼ਰਾਬ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ ਕੱਟ ਚੁੱਕਾ ਹੈ। ਅਤੇ ਕੁਸ਼ਲ ਨੂੰ ਕਿਸੇ ਪਾਰਟੀ ਦੇ ਨੇਤਾ ਦੇ ਨਾਲ ਕਈ ਬਾਰ ਦੇਖਿਆ ਗਿਆ ਹੈ। ਦੁਕਾਨ ਦੇ ਮਾਲਿਕ ਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਵੱਲੋਂ 8 ਸੋਨੇ ਦੇ ਸੈਟ, 12 ਸੋਨੇ ਦੀਆਂ ਚੈਨ, ਇੱਕ ਕੜਾ, ਦੋ ਲੇਡੀਜ਼ ਕੜੇ, ਮੁੰਦੀਆਂ ਅਤੇ ਟੋਪਸ ਦੁਕਾਨ ਵਿੱਚੋਂ ਲੁੱਟੇ ਗਏ ਹਨ। ਜੋ ਕਿ ਤਕਰੀਬਨ 8.50 ਗ੍ਰਾਮ ਸੋਨਾ ਅਤੇ ਢਾਈ ਲੱਖ ਦਾ ਕੈਸ਼ ਲੈ ਕੇ ਗਏ ਹਨ।
ਫਾਰਗੋ ਕੈਂਪ ਦੇ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਬਾਕੀ ਪੁਲਿਸ ਇਹਨਾਂ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਵੇਗੀ।

