ਲੁਧਿਆਣਾ -(ਮਨਦੀਪ ਕੌਰ ) – ਲੁਧਿਆਣਾ ਦੇ ਵਿੱਚ ਬੀਤੇ ਦਿਨੀ 26 ਨਵੰਬਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਜਿੱਥੇ ਕਤਲ ਦੀਆਂ ਧਾਰਾਵਾਂ ਅਤੇ ਕਈ ਹੋਰ ਧਰਾਵਾਂ ਦਾ ਦੋਸ਼ੀ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ। ਇਸੇ ਘਟਨਾ ਨੇ ਕੋਡ ਕੰਪਲੈਕਸ ਵਿੱਚ ਪੁਲਿਸ ਵੱਲੋਂ ਕੈਦੀਆਂ ਦੀ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਲਿਆ ਕੇ ਸੁਰੱਖਿਆ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ।
ਜਾਣਕਾਰੀ ਦੇ ਮੁਤਾਬਕ ਏਐਸਆਈ ਕੁਲਦੀਪ ਸਿੰਘ ਅਤੇ ਕਾਂਸਟੇਬਲ ਗੁਰਪਿੰਦਰ ਸਿੰਘ ਦੋਸ਼ੀ ਹਰਵਿੰਦਰ ਸਿੰਘ ਉਰਫ ਭੱਲਾ ਨਿਵਾਸੀ ਪਿੰਡ ਮੁੱਲਾਪੁਰ ਮੈਜਿਸਟਰੇਟ ਮੈਡਮ ਰਿਤਿਕਾ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੇ ਸਨ। ਦੋਸ਼ੀ ਹਰਿੰਦਰ ਸਿੰਘ ਦੇ ਖਿਲਾਫ 24 ਨਵੰਬਰ ਨੂੰ ਧਾਰਾ U/S 304 BNS ਅਧੀਨ ਥਾਣਾ ਦਾਖਾ ਲੁਧਿਆਣਾ ਦੇ ਵਿੱਚ ਮਾਮਲਾ ਦਰਜ ਸੀ।
ਇਹ ਸਾਰੀ ਘਟਨਾ ਕੋਟ ਕੰਮਪਲੈਕਸ ਦੇ ਪਾਰਕਿੰਗ ਏਰੀਆ ਦੇ ਵਿੱਚ ਘਟੀ। ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਸ਼ੀ ਹਰਿੰਦਰ ਸਿੰਘ ਨੇ ਆਪਣੀਆਂ ਚਲਾਕੀਆਂ ਦਿਖਾਉਂਦੇ ਹੋਏ ਹੱਥਕੜੀ ਦੇ ਵਿੱਚੋਂ ਹੱਥ ਕੱਢ ਲਿਆ ਅਤੇ ਡਿਊਟੀ ਤੇ ਤੈਨਾਤ ਸਿਪਾਹੀ ਗੁਰਪਿੰਦਰ ਸਿੰਘ ਨੂੰ ਧੱਕਾ ਦਿੱਤਾ ਧੱਕਾ ਦੇਣ ਤੋਂ ਬਾਅਦ ਉਹ ਕੋਟ ਕੰਪਲੈਕਸ ਦੇ ਵਿੱਚ ਮੌਜੂਦ ਲੋਕਾਂ ਅਤੇ ਗੱਡੀਆਂ ਦਾ ਸਹਾਰਾ ਲੈਂਦੇ ਹੋਏ ਕੋਰਟ ਕੰਪਲੈਕਸ ਤੋਂ ਫਰਾਰ ਹੋ ਗਿਆ ।
ਕੋਟ ਕੰਪਲੈਕਸ ਦੇ ਵਿੱਚੋਂ ਇਨੀ ਸੁਰੱਖਿਆ ਹੋਣ ਦੇ ਬਾਵਜੂਦ ਉਥੋਂ ਦੋਸ਼ੀ ਦਾ ਫਰਾਰ ਹੋ ਜਾਣਾ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜੇ ਕਰਦਾ ਹੈ। ਦੂਸਰਾ ਹੱਥ ਕੜੀ ਦੇ ਵਿੱਚੋਂ ਹੱਥ ਕੱਢ ਕੇ ਫਰਾਰ ਹੋਣਾ ਇਸ ਗੱਲ ਉੱਤੇ ਸਵਾਲ ਖੜੇ ਕਰਦਾ ਹੈ ਕਿ ਉਸ ਦੋਸ਼ੀ ਨੂੰ ਕੀ ਹੱਥ ਕੜੀ ਸਹੀ ਤਰਹਾਂ ਨਹੀਂ ਸੀ ਲੱਗੀ ਹੋਈ ਜਾਂ ਫਿਰ ਉਸ ਦੀ ਹੱਥ ਕੜੀ ਪਹਿਲਾਂ ਤੋਂ ਹੀ ਢਿੱਲੀ ਸੀ ਜੋ ਆਸਾਨੀ ਨਾਲ ਹੱਥ ਕੱਢ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਹ ਘਟਨਾ ਇਸ ਗੱਲ ਨੂੰ ਵੀ ਸਾਫ ਕਰਦੀ ਹੈ ਕਿ ਪੁਲਿਸ ਵੱਲੋਂ ਕੈਦੀ ਨੂੰ ਕੋੜ ਦੇ ਵਿੱਚ ਲਿਜਾਣ ਦੇ ਸਮੇਂ ਸਾਵਧਾਨੀ ਨਹੀਂ ਵਰਤੀ ਗਈ।
ਫਰਾਰ ਦੋਸ਼ੀ ਦੇ ਖਿਲਾਫ 224 ਬੀਐਨਐਸ ਦੀ ਧਾਰਾ ਲਗਾ ਕੇ ਨਵਾਂ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

