ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਲੰਮਾ ਪਿੰਡ ਚੌਂਕ ਦੇ ਵਿੱਚੋਂ ਇੱਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਟੱਕਰ ਇੱਕ ਟਰੱਕ ਦੇ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਜੰਮੂ ਕਸ਼ਮੀਰ ਦਾ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਐਕਟੀਵਾ ਸਵਾਰ ਨੌਜਵਾਨ ਰੋਂਗ ਸਾਈਡ ਤੋਂ ਆ ਰਿਹਾ ਸੀ । ਜਿਸ ਕਾਰਨ ਇਹ ਹਾਦਸਾ ਵਾਪਰਿਆ।
ਮੌਕੇ ਤੇ ਖੜੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਕੋਈ ਗਲਤੀ ਨਹੀਂ ਹੈ। ਇਹ ਨੌਜਵਾਨ ਹੀ ਰੋਂਗ ਸਾਈਡ ਤੋਂ ਆ ਰਿਹਾ ਸੀ। ਅਤੇ ਐਕਟੀਵਾ ਕਾਫੀ ਸਪੀਡ ਵਿੱਚ ਸੀ। ਟਰੱਕ ਚਾਲਕ ਵੱਲੋਂ ਬ੍ਰੇਕ ਲਗਾਉਣ ਦੇ ਬਾਅਦ ਵੀ ਇਹ ਹਾਦਸਾ ਵਾਪਰ ਗਿਆ। ਜਿਸ ਦੇ ਕਾਰਨ ਐਕਟੀਵਾ ਸਵਾਰ ਨੌਜਵਾਨ ਦੇ ਸਿਰ ਵਿੱਚ ਗਹਿਰੀ ਸੱਟ ਲੱਗ ਗਈ। ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ। ਪਰਿਵਾਰਿਕ ਮੈਂਬਰ ਮੌਕੇ ਤੇ ਪਹੁੰਚ ਰਹੇ ਹਨ।