ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਭੋਗਪੁਰ ਜਲੰਧਰ ਹਾਈਵੇ ਉੱਤੇ ਇੱਕ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਭੋਗਪੁਰ ਹਾਈਵੇ ਉੱਤੇ ਦੋ ਮੋਟਰਸਾਈਕਲਾਂ ਦੀ ਆਮਨੇ-ਸਾਹਮਣੇ ਟੱਕਰ ਹੋ ਗਈ। ਜਿਸ ਵਿੱਚ ਤਕਰੀਬਨ ਛੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਜਖਮੀਆਂ ਦੇ ਵਿੱਚ 1 ਮਹਿਲਾ ਵੀ ਸ਼ਾਮਿਲ ਹੈ ।
ਇੰਚਾਰਜ ਰਣਧੀਰ ਸਿੰਘ ਨੇ ਦੱਸਿਆ ਕਿ ਕਾਂਸਟੇਬਲ ਰਵਿੰਦਰ ਅਤੇ ਲੇਡੀ ਕਾਂਸਟੇਬਲ ਕਿਰਨਜੋਤ ਸ਼ਰਮਾ ਨੇ ਪ੍ਰਾਈਵੇਟ ਐਮਬੂਲੈਂਸ ਵਿੱਚ ਗੰਭੀਰ ਜਖਮੀਆਂ ਨੂੰ ਤੁਰੰਤ ਹਸਪਤਾਲ ਭਿਜਵਾਇਆ ਹੈ ਅਤੇ ਬਾਕੀ ਤਿੰਨਾਂ ਨੂੰ ਸਰਕਾਰੀ ਗੱਡੀ ਦੇ ਵਿੱਚ ਸਿਵਲ ਹਸਪਤਾਲ ਲੈਜਾਇਆ ਗਿਆ। ਹਾਦਸਾ ਜਲੰਧਰ ਹਾਈਵੇ ਰੋਡ ਉੱਤੇ ਸਦਾ ਚੱਕਦੇ ਕੋਲ ਹੋਇਆ ਹੈ।
ਇਹ ਵੀ ਪੜੋ :-
ਭਾਰਗੋ ਕੈਂਪ ਦੇ ਇਲਾਕੇ ਦੇ ਵਿੱਚ ਪੈਂਦੀ ਸੁਨਿਆਰੇ ਦੀ ਦੁਕਾਨ ਉੱਤੇ ਹੋਈ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਆਰੋਪੀਆਂ ਦੀ ਹੋਈ ਪਹਿਚਾਣ। ਅਰੋਪੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਕਰ ਰਹੀ ਜਗ੍ਹਾ ਜਗ੍ਹਾ ਛਾਪੇਮਾਰੀ।
ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਭੋਗਪੁਰ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਸੂਚਨਾ ਦਿੱਤੀ ਐਸਐਸਐਫ ਦੇ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਟਾਂਡਾ ਤੋਂ ਜਲੰਧਰ ਵੱਲ ਜਾ ਰਹੇ ਪਤੀ ਪਤਨੀ ਦੀ ਪਹਿਚਾਣ ਅਕੀਲ ਅਤੇ ਹਬੀਬਾ ਨਿਵਾਸੀ ਰਾਣਾ ਮਾਜਰਾ ਪਾਣੀਪਤ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੋਟਰਸਾਈਕਲ ਹਾਈਵੇ ਉੱਤੇ ਗਲਤ ਸਾਈਡ ਤੋਂ ਆ ਰਹੀ ਮੋਟਰਸਾਈਕਲ ਦੇ ਨਾਲ ਟਕਰਾ ਗਈ। ਮੋਟਰਸਾਈਕਲ ਸਵਾਰ ਦੇ ਸੀਰ ਉੱਪਰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮਹਿਲਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੈ।
ਦੂਜੇ ਪਾਸਿਓਂ ਆ ਰਹੇ ਚਾਰ ਨੌਜਵਾਨਾਂ ਦੀ ਪਹਿਚਾਨ ਖੁਰਾਸੀ ਰਾਮ ਅਨਸਾਰੀ ਪੁੱਤਰ ਰਾਜ ਮਾਇਆ, ਸ਼ਰੀਫ ਪੁੱਤਰ ਫਰੀਦ, ਸਬੀਰ ਪੁੱਤਰ ਜੁਮਰੀ, ਬੁੱਧਨ ਅੰਸਾਰੀ ਦੇ ਰੂਪ ਵਿੱਚ ਹੋਈ ਹੈ ਚਾਰੋ ਭੋਗਪੁਰ ਵਿੱਚ ਸ਼ੂਗਰ ਮਿਲ ਵਿੱਚ ਕੰਮ ਕਰਦੇ ਹਨ। ਇਹਨਾਂ ਚਾਰਾਂ ਨੂੰ ਵੀ ਜਖਮੀ ਅਵਸਥਾ ਦੇ ਵਿੱਚ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ੂਗਰ ਮਿੱਲ ਵਿੱਚ ਕੰਮ ਕਰਨ ਵਾਲੇ ਚਾਰ ਨੌਜਵਾਨਾਂ ਦੀ ਗਲਤੀ ਦੇ ਕਾਰਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਬਹੁਤ ਜਿਆਦਾ ਤੇਜ ਰਫਤਾਰ ਦੇ ਵਿੱਚ ਸੀ ਅਤੇ ਹਾਈਵੇ ਉੱਤੇ ਚੜਨ ਲੱਗੇ ਇਹਨਾਂ ਦੇ ਕੋਲੋਂ ਬਾਈਕ ਸੰਭਾਲੀ ਨਹੀਂ ਗਈ ਅਤੇ ਦੂਜੇ ਵਾਹਨ ਦੇ ਨਾਲ ਟੱਕਰ ਹੋ ਗਈ। ਗਨੀਮਤ ਇਹ ਰਹੀ ਕਿ ਇਹ ਦੋਵੇਂ ਬਾਈਕ ਸਵਾਰ ਕਿਸੇ ਹੋਰ ਗੱਡੀ ਦੇ ਨਾਲ ਨਹੀਂ ਟਕਰਾ ਗਏ।

