ਜਲੰਧਰ -(ਮਨਦੀਪ ਕੌਰ )- ਜਲੰਧਰ-ਪਠਾਨਕੋਟ ਬਾਈਪਾਸ ਤੇ ਇੱਕ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਦੇ ਵਿੱਚ ਵੈਗਨਾਰ ਗੱਡੀ ਖੜੇ ਟਿੱਪਰ ਵਿੱਚ ਜਾ ਟਕਰਾਈ । ਹਾਦਸਾ ਇੰਨਾ ਜਿਆਦਾ ਭਿਅੰਕਰ ਸੀ ਕਿ ਗੱਡੀ ਦੇ ਪੂਰੇ ਪਰਖੱਚੇ ਉੱਡ ਗਏ। ਗੱਡੀ ਵਿੱਚ ਚਾਰ ਲੋਕ ਸਵਾਰ ਸਨ। ਇਹਨਾਂ ਵਿੱਚ ਇੱਕ ਕਾਰ ਚਾਲਕ ਨਾਮ ਮਨੀਸ਼ ਕੁਮਾਰ ਜੋ ਕਿ ਇੱਕ ਸੀਆਰਪੀ ਕਰਮਚਾਰੀ ਸੀ। ਉਹਨਾਂ ਦੀ ਪਤਨੀ ਅਤੇ ਦੋ ਬੱਚੇ ਸਨ। ਜਿਸ ਦੇ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਇਹਨਾਂ ਚਾਰਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਵੈਗਨਾਰ ਗੱਡੀ ਚਾਲਕ ਬਹੁਤ ਜਿਆਦਾ ਸਪੀਡ ਵਿੱਚ ਆ ਰਿਹਾ ਸੀ। ਗੱਡੀ ਦਾ ਸੰਤੁਲਨ ਨਾ ਬਣਨ ਦੇ ਕਾਰਨ ਉਸ ਕੋਲੋਂ ਗੱਡੀ ਖੜੇ ਟਿੱਪਰ ਦੇ ਵਿੱਚ ਵੱਜ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਚਾਲਕ ਖੁਦ ਸੀਆਰਪੀ ਕਰਮਚਾਰੀ ਹੈ । ਉਹ ਆਪਣੀ ਛੁੱਟੀ ਕਟਵਾ ਕੇ ਜੰਮੂ ਤੋਂ ਵਾਪਿਸ ਆ ਰਿਹਾ ਸੀ। ਅਤੇ ਉਸਨੇ ਚੰਡੀਗੜ੍ਹ ਦੇ ਵਿੱਚ ਆਪਣੀ ਡਿਊਟੀ ਜੁਆਇਨ ਕਰਨੀ ਸੀ। ਜਿਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ ।