ਜਲੰਧਰ -(ਮਨਦੀਪ ਕੌਰ )- ਉਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੰਡੀਅਨ ਆਇਲ ਟਰੱਕ ਦੇ ਨਾਲ ਦੋ ਬੱਸਾਂ ਆਪਸ ਦੇ ਵਿੱਚ ਟਕਰਾ ਗਈਆਂ। ਗਨੀਮਤ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸ ਦਈਏ ਕੋਰੇ ਦੇ ਕਾਰਨ ਜੀਰੋ ਵਿਜੀਬਿਲਿਟੀ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ।
ਜ਼ਿਕਰ ਜੋ ਕਿ ਹੈ ਕਿ ਜਲੰਧਰ ਲੁਧਿਆਣਾ ਹਾਈਵੇ ਉੱਤੇ ਪੀਏਪੀ ਚੌਂਕ ਦੇ ਪਿੱਛੇ ਇੰਡੀਅਨ ਆਇਲ ਡੀਪੂ ਕੋਲੋਂ ਅੱਜ ਸਵੇਰੇ ਤਕਰੀਬਨ 7 ਵਜੇ ਲੋੜ ਲੈ ਕੇ ਟਰੱਕ ਫਲਾਈਓਵਰ ਉੱਪਰ ਚੜ੍ਹ ਰਿਹਾ ਸੀ । ਇਸ ਦੌਰਾਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਡੀਪੂ ਦੀ ਬੱਸ ਚਾਲਕ ਨੂੰ ਅੱਗੇ ਜਾ ਰਹੇ ਟਰੱਕ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਅਤੇ ਬੱਸ ਟਰੱਕ ਦੇ ਨਾਲ ਟਕਰਾ ਗਈ।
ਇਸ ਤੋਂ ਤੁਰੰਤ ਬਾਅਦ ਹੀ ਪਿੱਛੋਂ ਆ ਰਹੀ ਨਰਵਾਲ ਕੰਪਨੀ ਦੀ ਪ੍ਰਾਈਵੇਟ ਬੱਸ ਵੀ ਰੋਡਵੇਜ਼ ਬੱਸ ਦੇ ਨਾਲ ਟਕਰਾ ਗਈ। ਨਿਮਤ ਇਹ ਰਹੀ ਕਿ ਹਾਦਸੇ ਦੇ ਦੌਰਾਨ ਬੱਸ ਦੇ ਵਿੱਚ ਜਿਆਦਾ ਸਵਾਰੀਆਂ ਨਹੀਂ ਸਨ। ਪੰਜਾਬ ਰੋਡਵੇਜ਼ ਡੀਪੂ ਬੱਸ ਦੇ ਦੋ ਕਰਮਚਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।

