ਪਟਿਆਲਾ -(ਮਨਦੀਪ ਕੌਰ )- ਪਟਿਆਲਾ ਦੇ ਵਿੱਚ ਸਵੇਰੇ ਸਵੇਰੇ ਪੀਆਰਟੀਸੀ ਬਸ ਦਾ ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਪੀਆਰਟੀਸੀ ਦੀ ਬੱਸ ਬੇਕਾਬੂ ਹੋ ਗਈ ਸੀ। ਜਦੋਂ ਇਹ ਬਸ ਆਪਣਾ ਕੰਟਰੋਲ ਗਵਾਹ ਬੈਠੀ ਤਾਂ ਇਕ ਦਰਖਤ ਦੇ ਵਿੱਚ ਜਾ ਕੇ ਟਕਰਾਈ। ਜਿਸ ਤੋਂ ਬਾਅਦ ਦਰਖਤ ਵੀ ਬੱਸ ਦੇ ਉੱਪਰ ਡਿੱਗ ਗਿਆ ਅਤੇ ਬੱਸ ਦੇ ਵਿੱਚ ਸਵਾਰੀਆਂ ਨੇ ਚੀਕ ਚਿਹਾੜਾ ਮਚਾ ਦਿੱਤਾ ।
ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦੀ ਭੀੜ ਨੇ ਇਕੱਠੇ ਹੋ ਕੇ ਬੱਸ ਵਿਚ ਬੈਠੀਆਂ ਸਵਾਰੀਆਂ ਦਾ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਦੇ ਵਿੱਚ ਬਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ 15 ਤੋਂ 20 ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਗਈਆਂ। ਜਿਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ।
ਇਸ ਹਾਦਸੇ ਦੇ ਨਾਲ ਸੰਬੰਧਿਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਬੱਸ ਦੇ ਵਿੱਚ ਕੁੱਲ 130 ਸਵਾਰੀਆਂ ਸਵਾਰ ਸਨ ਜੋ ਕਿ ਬੱਸ ਦੀ ਸਮਰਥਾ ਦੇ ਨਾਲੋ ਬਹੁਤ ਅਧਿਕ ਸੀ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੇ ਵਿੱਚ ਕਈ ਸਵਾਰੀਆਂ ਦੀਆਂ ਲੱਤਾਂ ਤੱਕ ਟੁੱਟ ਗਈਆਂ ਜਿਨਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹਾਦਸੇ ਵਾਲੀ ਜਗ੍ਹਾ ਤੇ ਕੋਈ ਵੀ ਸੀਨੀਅਰ ਅਧਿਕਾਰੀ ਨਹੀਂ ਪਹੁੰਚਿਆ ਜਾਇਜ਼ਾ ਲੈਣ ਲਈ।
ਬੱਸ ਪੂਰੀ ਤਰ੍ਹਾਂ ਯਾਤਰੀਆਂ ਨਾਲ ਭਰੀ ਹੋਈ ਸੀ। ਇਹ ਬੱਸ ਨਾਭਾ ਦੇ ਫਰੀਦਪੁਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਸਵੇਰੇ ਸਕੂਲ ਅਤੇ ਕਾਲਜ ਖੁੱਲ੍ਹੇ ਹੋਣ ਕਾਰਨ ਇਹ ਪੂਰੀ ਤਰ੍ਹਾਂ ਭਰੀ ਹੋਈ ਸੀ।ਦਸਿਆ ਜਾ ਰਿਹਾ ਹੈ ਕਿ ਬੱਸ ਅਚਾਨਕ ਕਾਬੂ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ, ਇਹ ਸੜਕ ਦੇ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ। ਇਸ ਤੋਂ ਤੁਰੰਤ ਬਾਅਦ, ਦਰੱਖਤ ਵੀ ਬੱਸ ‘ਤੇ ਡਿੱਗ ਪਿਆ, ਅਤੇ ਬੱਸ ਦਰੱਖਤ ਹੇਠਾਂ ਦੱਬ ਗਈ।