ਜਲੰਧਰ -(ਮਨਦੀਪ ਕੌਰ )-ਜਲੰਧਰ –ਪਠਾਨਕੋਟ ਬਾਈਪਾਸ ਦੇ ਕੋਲ ਇਕ ਭਿਆਨਕ ਹਾਦਸਾ ਹੋ ਗਿਆ I ਦਰਅਸਲ ਸਵੇਰੇ ਹਰਿਆਣਾ ਰੋਡਵੇਜ ਅਤੇ ਟਿੱਪਰ ਦੀ ਭਿਆਨਕ ਟੱਕਰ ਹੋ ਗਈ I ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕੇ ਟਿੱਪਰ ਪਲਾਟ ਗਿਆ ਅਤੇ ਬੱਸ ਬੁਰੀ ਤਰਾਹ ਨਾਲ ਹਾਦਸਾ ਗ੍ਰਸਤ ਹੋ ਗਈ I ਇਸ ਹਾਦਸੇ ਵਿਚ ਬੱਸ ਚਾਲਕ ਕਰਨ ਸਿੰਘ ਪੁੱਤਰ ਇਸ਼ਵਰ ਸਿੰਘ ਨਿਵਾਸੀ ਖੇੜੀ ਲੋਚਾ ਅਤੇ ਟਰੱਕ ਡਰਾਈਵਰ ਕਮਲਜੀਤ ਸਿੰਘ ਪੁੱਤਰ ਗੁਰ ਦਿਆਲ ਸਿੰਘ ਨਿਵਾਸੀ ਦਸੂਹਾ ਨੂੰ ਮਾਮੂਲੀ ਜਹੀਆਂ ਸੱਟਾ ਹੀ ਲੱਗੀਆਂ I
ਬੱਸ ਵਿਚ ਸਵਾਰ ਸਵਾਰੀਆਂ ਨੂੰ ਮਾਮੂਲੀ ਜਹੀਆਂ ਸੱਟਾ ਲੱਗੀਆਂ I ਘਟਨਾ ਵਿਚ ਲੋਕ ਦੀਆ ਚੀਕਾਂ ਸੁਨ ਕੇ ਓਥੋਂ ਦੇ ਲੋਕ ਸਹਾਇਤਾ ਲਈ ਪਹੁੰਚ ਗਏ I ਘਟਨਾ ਦੇ ਕੁਛ ਹੀ ਦੇਰ ਬਾਰ ਸੜਕ ਸੁਰੱਖਿਆ ਫੋਰਸ ਮੌਕੇ ਉੱਤੇ ਪਹੁੰਚ ਗਈ I ਦੱਸਿਆ ਜਾ ਰਿਹਾ ਹੈ ਕੇ ਇਹ ਹਾਦਸਾ ਸਵੇਰੇ 4.30 ਵਜੇ ਹੋਇਆ ਹੈ I ਹਰਿਆਣਾ ਰੋਡਵੇਜ ਦੀ ਬੱਸ ਸਵੇਰੇ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ I ਗ਼ਨੀਮਤ ਇਹ ਰਹੀ ਕੇ ਐਨਾ ਭਿਆਨਕ ਹਾਦਸਾ ਹੋਣ ਤੋਂ ਬਾਅਦ ਵੀ ਜਾਣੀ ਮਾਨੀ ਨੁਕਸਾਨ ਤੋ ਬਚਾ ਰਿਹਾ