ਜਲੰਧਰ -(ਮਨਦੀਪ ਕੌਰ )- ਇਸ ਸਮੇਂ ਦੀ ਸਭ ਤੋਂ ਭਿਆਨਕ ਖਬਰ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਦੇ ਕੋਲ ਪੈਂਦੇ ਫਲਾਈ ਓਵਰ ਕੋਲੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਐਕਟੀਵਾ ਸਵਾਰ ਦੀ ਟਰੱਕ ਦੇ ਨਾਲ ਜੋਰਦਾਰ ਟੱਕਰ ਹੋ ਗਏ। ਇਸ ਹਾਦਸੇ ਦੇ ਵਿੱਚ ਐਕਟੀਵਾ ਸਵਾਰ ਲੜਕੀ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਈ ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਚੁੱਕ ਕੇ ਬਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਉਸਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਸਥਾਨਕ ਲੋਕਾਂ ਤੱਕ ਕਹਿਣਾ ਹੈ ਕਿ ਲੜਕੀ U-ਟਰਨ ਲੈ ਰਹੀ ਸੀ, ਪਿੱਛੋਂ ਟਰੱਕ ਬਹੁਤ ਤੇਜ਼ ਰਫਤਾਰ ਦੇ ਵਿੱਚ ਆ ਰਿਹਾ ਸੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਟਰੱਕ ਡਰਾਈਵਰ ਮੌਕੇ ਉਤੋਂ ਫਰਾਰ ਹੋ ਗਿਆ। ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਇਸ ਸਮੇਂ ਪਰਿਵਾਰਿਕ ਮੈਂਬਰ ਬਹੁਤ ਹੀ ਸਦਮੇ ਦੇ ਵਿੱਚ ਹਨ ਕੁਝ ਵੀ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਹਨ।
ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਸਥਾਨਕ ਲੋਕਾਂ ਨੇ ਚੁੱਕ ਕੇ ਬਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੈ ਦੇਖਣ ਵਿੱਚ ਲੜਕੀ ਦੀ ਉਮਰ 15 ਤੋਂ 18 ਸਾਲ ਦੇ ਵਿੱਚ ਦੀ ਲੱਗ ਰਹੀ ਹੈ। ਬਾਕੀ ਅੱਗੇ ਦੀ ਕਾਰਵਾਈ ਪਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਹੀ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਟਰੱਕ ਅਤੇ ਐਕਟੀਵਾ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ।

