ਪੰਜਾਬ-(ਮਨਦੀਪ ਕੌਰ )-ਐਮਪੀ ਅੰਮ੍ਰਿਤ ਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਨਾਇਰ ਚਾਰਜ ਸ਼ੀਟ ਵਿੱਚ ਗੰਭੀਰ ਆਰੋਪ ਲਗਾਏ ਗਏ ਹਨ। ਪੁਲਿਸ ਵੱਲੋਂ ਇਹ ਚਾਰਜ ਸ਼ੀਟ ਅਜਨਾਲਾ ਪੁਲਿਸ ਸਟੇਸ਼ਨ ਇਹ ਹਮਲੇ ਦੇ ਮਾਮਲੇ ਦੌਰਾਨ ਕੀਤੀ ਗਈ ਹੈ। ਜਿਸ ਵਿੱਚ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਅੰਮ੍ਰਿਤ ਪਾਲ ਸਿੰਘ ਆਪਣੀ ਹਥਿਆਰਬੰਦ ਫੌਜ ਬਣਾ ਰਿਹਾ ਸੀ। ਦੂਜੇ ਪਾਸੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਹ ਦਾਅਵਾ ਕੀਤਾ ਹੈ ਕਿ ਪੁਲਿਸ ਵੱਲੋਂ ਇਹ ਝੂਠੀ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। ਜਿਸ ਵਿੱਚ ਕਿਸੇ ਵੀ ਤਰ੍ਹਾ ਦੀ ਕੋਈ ਸੱਚਾਈ ਨਹੀਂ ਹੈ।
ਜਾਣਕਾਰੀ ਮੁਤਾਬਿਕ 23 ਫਰਵਰੀ 2023 ਦੇ ਵਿੱਚ ਪੁਲਿਸ ਸਟੇਸ਼ਨ ਉੱਤੇ ਹੋਏ ਹਮਲੇ ਦੇ ਦੌਰਾਨ ਪੁਲੀਸ ਵੱਲੋਂ ਐਮਪੀ ਅੰਮ੍ਰਿਤਪਾਲ ਸਿੰਘ ਉੱਪਰ 1200 ਪੰਨਿਆਂ ਦੀ ਦੀ ਇੱਕ ਚਾਰਜ ਸ਼ੀਟ ਦਾਇਰ ਕੀਤੀ ਗਈ ਸੀ । ਜਿਸ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ । ਜਿਸ ਵਿੱਚ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਡਬਰੂਗੜ੍ਹ ਜੇਲ ਦੇ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਆਪਣੀ ਇੱਕ ਹਥਿਆਰ ਬੰਦ ਫੌਜ ਤਿਆਰ ਕਰ ਰਿਹਾ ਸੀ। ਜਿਸ ਦਾ ਨਾਮ ” ਅਨੰਦਪੁਰ ਖਾਲਸਾ ਫੋਰਸ” ਰੱਖਿਆ ਗਿਆ ਸੀ। ਇਸ ਫੌਜ ਨੂੰ ਟਰੇਨਿੰਗ ਦੇਣ ਦੀ ਜਿੰਮੇਵਾਰੀ ਲਵਪ੍ਰੀਤ ਸਿੰਘ ਤੂਫਾਨ ਨੂੰ ਦਿੱਤੀ ਗਈ ਸੀ। ਉਹ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਜਲੂਪੁਰਾ ਟਾਵਰ ਨੇੜੇ ਨਹਿਰ ਦੇ ਕੰਡੇ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੰਦਾ ਸੀ। ਕਿਸ ਉਪਰੰਤ ਉਹਨਾਂ ਨੂੰ ਏ,ਕੇ,ਐਫ ਦੀਆਂ ਜੈਕਟਾਂ ਵੀ ਪਹਿਨਾਈਆਂ ਜਾਂਦੀਆਂ ਸਨ ।
ਇਸ ਚਾਰਜ ਸ਼ੀਟ ਦੇ ਵਿੱਚ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਐਮਪੀ ਅੰਮ੍ਰਿਤਪਾਲ ਸਿੰਘ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ 15000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਆਪਣੇ ਨਾਲ ਜੋੜਿਆ ਸੀ । ਲਵਪ੍ਰੀਤ ਸਿੰਘ ਤੂਫਾਨ ਦੇ ਕੋਲ “ਆਲ ਇੰਡੀਆ ਲਾਈਸੈਂਸ” ਹਥਿਆਰ ਵੀ ਸੀ। ਚਾਰਜਸ਼ੀਟ ਅਨੁਸਾਰ 23 ਫਰਵਰੀ, 2023 ਨੂੰ ਜਦੋਂ ਅੰਮ੍ਰਿਤਪਾਲ ਸਿੰਘ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾਅ ਕਰਵਾਉਣ ਲਈ ਅਜਨਾਲਾ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਉਨ੍ਹਾਂ ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਪੁਲਿਸ ‘ਤੇ ਹਮਲਾ ਕਰਨ ਦਾ ਸੰਕੇਤ ਦਿੱਤਾ। ਸ ਸਾਰੀ ਘਟਨਾ ਦੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਸੀ ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਾਂਚ ਵਿੱਚ ਪੱਪਲਪ੍ਰੀਤ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਉਸ ਨੇ ਅਜਨਾਲਾ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਨੂੰ ਭੱਜਣ ਵਿੱਚ ਮਦਦ ਕੀਤੀ ਸੀ। ਪੱਪਲਪ੍ਰੀਤ ਸੋਸ਼ਲ ਮੀਡੀਆ ਅਕਾਊਂਟ ਵੀ ਸੰਭਾਲਦਾ ਸੀ ਤੇ ਸਿੱਖ ਭਾਈਚਾਰੇ ਦੇ ਹਿੱਤ ਵਿੱਚ ਕੰਮ ਕਰਨ ਬਾਰੇ ਸੋਚ ਕੇ ਜੁੜਿਆ ਸੀ। ਉਧਰ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਝੂਠੀ ਚਾਰਜਸ਼ੀਟ ਚਾਇਰ ਕੀਤੀ ਹੈ। ਇਸ ਲਈ ਹੀ ਪੁਲਿਸ ਮੁਲਾਕਾਤ ਵੀ ਨਹੀਂ ਕਰਨ ਦੇ ਰਹੀ।