ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਗਰੋਵਰ ਕਲੋਨੀ ਵਿੱਚੋਂ ਇੱਕ ਨੌਜਵਾਨ ਕੁੜੀ ਨੇ ਪੱਖੇ ਦੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਮ੍ਰਿਤਕ ਰਾਨੋ ਗਰੋਵਰ ਕਲੋਨੀ ਦੇ ਵਿੱਚ ਇੱਕ ਕੋਠੀ ਦੇ ਵਿੱਚ ਕੇਅਰ ਟੇਕਰ ਦਾ ਕੰਮ ਕਰਦੀ ਸੀ। ਮ੍ਰਿਤਕ ਰਾਣੋ ਦੀ ਉਮਰ 21 ਸਾਲ ਸੀ ਅਤੇ ਉਹ ਸ਼ਾਦੀਸ਼ੁਦਾ ਸੀ ਜੋ ਕਿ ਪਿਛਲੇ ਡੇਢ ਸਾਲ ਤੋਂ ਆਪਣੇ ਪਰਿਵਾਰ ਨਾਲੋਂ ਅਲੱਗ ਗਰੋਵਰ ਕਲੋਨੀ ਦੇ ਵਿੱਚ ਕੋਠੀ ਦੇ ਵਿੱਚ ਕੇਅਰ ਟੇਕਰ ਦਾ ਕੰਮ ਕਰ ਰਹੀ ਸੀ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ ।
ਪਰਿਵਾਰਿਕ ਮੈਂਬਰਾਂ ਨੇ ਕੋਠੀ ਮਾਲਿਕ ਲੁਥਰਾ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਉਸਦੀ ਧੀ ਨੂੰ ਡਰਾਇਆ ਧਮਕਾਇਆ ਹੈ ਜਿਸਦੀ ਪਰੇਸ਼ਾਨੀ ਵਜੋਂ ਰਾਨੋ ਨੇ ਆਤਮ ਹੱਤਿਆ ਕਰ ਲਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਨੋ ਪਿਛਲੇ ਡੇਢ ਸਾਲ ਤੋਂ ਇੱਥੇ ਹੀ ਕੰਮ ਕਰਦੀ ਹੈ ਅਤੇ ਉਹ ਉਸਨੂੰ ਘਰ ਨਹੀਂ ਆਉਣ ਦਿੰਦੇ ਸੀ ਅਤੇ ਉਹ ਉੱਥੇ ਕੋਠੀ ਦੇ ਵਿੱਚ ਹੀ ਰਹਿੰਦੀ ਸੀ। ਆਤਮ ਹੱਤਿਆ ਕਰਨ ਤੋਂ ਪਹਿਲਾਂ ਮੰਗਲਵਾਰ ਨੂੰ ਰਾਨੂ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਸੀ ਕਿ ਕੋਠੀ ਦਾ ਮਾਲਕ ਲੁਥਰਾ ਆਪਣੀ ਘਰਵਾਲੀ ਨੂੰ ਲੈ ਕੇ ਹਸਪਤਾਲ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਬੇਟਾ ਘਰ ਦੇ ਵਿੱਚ ਇਕੱਲਾ ਸੀ ਅਤੇ ਫੈਕਟਰੀ ਦੇ ਵਿਚ ਕੰਮ ਕਰਨ ਵਾਲਾ ਗੋਲੂ ਨਾਮ ਦਾ ਵਿਅਕਤੀ ਰਾਤ ਨੂੰ ਉਸਦੇ ਕੋਲ ਠਹਿਰਿਆ ਸੀ ।
ਰਾਨੋ ਨੇ ਅੱਗੇ ਦੱਸਿਆ ਕਿ ਰਾਤ ਨੂੰ ਗੋਲੂ ਵੱਲੋਂ ਉਸਦੇ ਨਾਲ ਗਲਤ ਹਰਕਤ ਕੀਤੀ ਗਈ ਅਤੇ ਉਸਨੂੰ ਤੰਗ ਪਰੇਸ਼ਾਨ ਕੀਤਾ ਗਿਆ ਜਿਸ ਤੋਂ ਬਾਅਦ ਉਸ ਨੇ ਸਵੇਰੇ ਮਾਲਕਾਂ ਨੂੰ ਦੱਸਿਆ ਕਿ ਉਹ ਉਥੇ ਕੰਮ ਨਹੀਂ ਕਰਨਾ ਚਾਹੁੰਦੀ। ਜਦੋਂ ਪਰਿਵਾਰਿਕ ਮੈਂਬਰਾਂ ਵੱਲੋਂ ਰਾਨੋ ਨੂੰ ਲੈਣ ਜਾਇਆ ਗਿਆ ਤਾਂ ਕੋਠੀ ਮਾਲਕ ਲੁੱਥਰਾਂ ਵੱਲੋਂ ਉਹਨਾਂ ਨੂੰ ਧਮਕਾਇਆ ਗਿਆ ਅਤੇ ਰਾਣੋ ਨੂੰ ਨਾਲ ਨਾ ਭੇਜਣ ਦੀ ਗੱਲ ਕਹੀ ਗਈ।
ਜਦੋਂ ਇਸ ਬਾਰੇ ਦੇ ਵਿੱਚ ਕੋਠੀ ਮਾਲਕ ਦੇ ਬੇਟੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਮਾਂ ਨੂੰ ਪੈਨਿਕ ਅਟੈਕ ਆਇਆ ਸੀ ਜਿਸਦੇ ਕਾਰਨ ਸਾਰੇ ਪਰਿਵਾਰਿਕ ਮੈਂਬਰ ਉਹਨਾਂ ਦੇ ਕੋਲ ਹਸਪਤਾਲ ਵਿੱਚ ਗਏ ਹੋਏ ਸਨ ਅਤੇ ਉਹ ਇਕੱਲਾ ਘਰ ਸੀ ਜਿਸ ਤੋਂ ਬਾਅਦ ਫੈਕਟਰੀ ਦੇ ਵਿੱਚ ਕੰਮ ਕਰਨ ਵਾਲਾ ਗੋਲੂ ਉਸ ਦੇ ਕੋਲ ਠਹਿਰਿਆ ਜਿਸ ਨੇ ਰਾਣੋ ਦੇ ਨਾਲ ਛੇੜਛਾੜ ਕੀਤੀ ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਰਾਨੋ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਪਰਾਨੋ ਨੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ। ਜਿਸ ਤੋਂ ਬਾਅਦ ਬੁੱਧਵਾਰ ਸ਼ਾਮੀ ਸ:30 ਵਜੇ ਰਾਨੂ ਨੇ ਆਪਣੇ ਆਪ ਨੂੰ ਪੱਖੇ ਨਾਲ ਲਟਕਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀ ਟੀਵੀ ਦੇ ਵਿੱਚ ਕੈਦ ਹੋ ਗਈ।
ਥਾਣਾ ਬਾਵਾ ਖੇਲ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਕੋਠੀ ਦੇ ਵਿੱਚ ਕਿਸੇ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਜਦੋਂ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਤਾਂ ਇੱਕ 21 ਸਾਲਾਂ ਕੁੜੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਉਨਾਂ ਨੇ ਲਾਸ਼ ਨੂੰ ਉਤਾਰ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ। ਬਾਕੀ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

