ਮਾਛੀਵਾੜਾ-(ਮਨਦੀਪ ਕੌਰ )- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਹਥਿਆਰ ਧਾਰਕਾ ਨੂੰ ਆਪਣੇ ਹਥਿਆਰ ਜਮਾ ਕਰਵਾਉਣ ਲਈ ਕਿਹਾ ਗਿਆ ਹੈ । ਮਾਛੀਵਾੜਾ ਦੇ ਪੁਲਿਸ ਸਟੇਸ਼ਨ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਜ਼ਿਲ੍ਾ ਖੰਨਾ ਦੀ ਐਸਐਸਪੀ ਡਾਕਟਰ ਜੋਤੀ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਹਥਿਆਰ ਧਾਰਕਾਂ ਨੂੰ 12 ਦਸੰਬਰ ਸ਼ਾਮੀ 5 ਵਜੇ ਤੱਕ ਆਪਣੇ ਹਥਿਆਰ ਪੁਲਿਸ ਸਟੇਸ਼ਨ ਵਿੱਚ ਜਮਾ ਕਰਵਾਉਣੇ ਪੈਣ ਗੇ।
ਪ੍ਰਸ਼ਾਸਨ ਵੱਲੋਂ ਇਹ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਅਗਰ 12 ਦਸੰਬਰ ਸ਼ਾਮੀ 5 ਵਜੇ ਤੱਕ ਕੋਈ ਆਪਣੇ ਹਥਿਆਰ ਨਹੀਂ ਜਮਾ ਕਰਾਉਂਦਾ ਤਾਂ ਉਸਦੇ ਹਥਿਆਰ ਦਾ ਲਾਈਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਇਹ ਕਦਮ ਜਰੂਰੀ ਹਨ। ਨਾਲ ਹੀ ਸਖਤ ਚੇਤਾਵਨੀ ਦਿੰਦੇ ਹੋਏ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਹੈ ਕਿ ਅਗਰ ਕੋਈ ਆਪਣਾ ਹਥਿਆਰ ਜਮਾ ਨਹੀਂ ਕਰਵਾਉਂਦਾ ਅਤੇ ਫਿਰ ਵੀ ਉਸਨੂੰ ਹਥਿਆਰ ਦੇ ਨਾਲ ਘੁੰਮਦੇ ਹੋਏ ਦੇਖਿਆ ਗਿਆ ਤਾਂ ਤੁਰੰਤ ਉਸਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਉਹ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣ ਅਤੇ ਆਪਣੀ ਵੋਟ ਤਾਂ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨ।

