ਸੂਤਰਾਂ ਤੋਂ ਮਿਲੀ ਜਾਣਕਾਰੀ ਉਦੇ ਅਨੁਸਾਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ। ਸੰਮਣ ਭੇਜਣ ਵਾਲੇ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭਰਤ ਭੂਸ਼ਣ ਆਸ਼ੂ ਅਤੇ ਐਸਐਸਪੀ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਇਹਨਾਂ ਦੋਵਾਂ ਦੇ ਵਿੱਚ ਸਿੱਧੀ ਗੱਲਬਾਤ ਵੀ ਹੁੰਦੀ ਸੀ।
ਸੂਤਰਾਂ ਮੁਤਾਬਿਕ ਭਾਰਤ ਭੂਸ਼ਣ ਆਸ਼ੂ ਨੇ ਇਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਡੀਐਸਪੀ ਨਿਯੁਕਤ ਕਰਵਾਇਆ ਸੀ । ਜਾਣਕਾਰੀ ਮੁਤਾਬਿਕ ਐਸਐਸਪੀ ਅਤੇ ਭਰਤ ਭੂਸ਼ਣ ਆਸ਼ੂ ਦੇ ਵਿਚਕਾਰ ਇੱਕ ਗੁਪਤ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਬਿਨਾਂ ਕਿਸੇ ਅਧਿਕਾਰਿਤ ਹੁਕਮਾਂ ਦੇ ਰਾਤੋ ਰਾਤ ਭਰਤ ਭੂਸ਼ਣ ਨੂੰ ਸੰਮਣ ਭੇਜੇ ਗਏ। ਸੂਤਰਾਂ ਮੁਤਾਬਿਕ ਇਹ ਵੀ ਚੋਣਾਂ ਵਿੱਚ ਚੋਣ ਲੜਨ ਦੇ ਲਈ ਅਤੇ ਲੋਕਾਂ ਦੀ ਹਮਦਰਦੀ ਪਾਉਣ ਦੇ ਲਈ ਭਰਤ ਭੂਸ਼ਣ ਵੱਲੋਂ ਇੱਕ ਸੋਚੀ ਸਮਝੀ ਚਾਲ ਖੇਡੀ ਗਈ ਸੀ।