ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਹਾਲ ਦੇ ਵਿੱਚ ਹੀ ਵਿਧਾਇਕ ਰਮਨ ਅਰੋੜਾ ਨੂੰ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਉਹਨਾਂ ਨੂੰ ਅੱਜ ਜੇਲ ਵਿੱਚੋ ਬਾਹਰ ਲਿਆਂਦਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇੱਕ ਹੋਰ ਕੇਸ ਦੇ ਵਿੱਚ ਅੱਜ ਗ੍ਰਿਫਤਾਰੀ ਪੈ ਗਈ ਹੈ।
ਦੱਸ ਦਈਏ ਵਿਧਾਇਕ ਰਮਨ ਅਰੋੜਾ ਨੂੰ ਠੇਕੇਦਾਰ ਦੇ ਕੋਲੋਂ ਜਬਰਦਸਤੀ ਪੈਸੇ ਵਸੂਲਣ ਦੇ ਆਰੋਪ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਨੇ ਰਮਣ ਅਰੋੜਾ ਨੂੰ ਜੇਲ ਦੇ ਵਿੱਚੋਂ ਹੀ ਪ੍ਰੋਡਕਸ਼ਨ ਵਾਰੰਟ ਲੈ ਉੱਤੇ ਲਿਆ ਹੈ । ਦੱਸ ਦਈਏ ਕਿ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੇ ਉੱਤੇ ਕੁਝ ਦਿਨ ਪਹਿਲਾਂ ਹੀ ਇੱਕ ਠੇਕੇਦਾਰ ਦੇ ਕੋਲੋਂ ਜਬਰੀ ਪੈਸੇ ਵਸੂਲਨ ਦੇ ਆਰੋਪ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਨੇ ਕਿਸੇ ਨੂੰ ਵੀ ਇਸ ਕੇਸ ਦੀ ਭਨਕ ਨਹੀਂ ਲੱਗਣ ਦਿੱਤੀ।
ਇਸ ਤੋਂ ਬਾਅਦ ਜਦ ਕੱਲ ਰਮਨ ਅਰੋੜਾ ਨੂੰ ਜਮਾਨਤ ਮਿਲੀ ਤਾਂ ਉਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਐਕਟਿਵ ਹੋ ਗਈ। ਪੁਲਿਸ ਨੇ ਨਾਭਾ ਜੇਲ ਤੋਂ ਰਮਣ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ।

