ਪੰਜਾਬ -(ਮਨਦੀਪ ਕੌਰ )-ਕੋਟਕਪੂਰਾ ਦੇ ਪਿੰਡ ਕੋਟ ਸੁਖੀਆ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਪਿਓ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਵੱਲੋਂ ਆਪਣੇ ਪਿਓ ਦੇ ਸਿਰ ਦੇ ਵਿੱਚ ਲੱਕੜ ਦਾ ਡੰਡਾ ਮਾਰ ਕੇ ਪਿਓ ਦਾ ਕਤਲ ਕੀਤਾ ਗਿਆ ਮ੍ਰਿਤਕ ਦੀ ਪਹਿਚਾਨ ਪਰਮਜੀਤ ਸਿੰਘ ਵਾਸੀ ਕੋਟ ਸੁਖੀਆ ਕੋਟਕਪੁਰਾ ਦੇ ਰੂਪ ਵਿੱਚ ਹੋਈ ।
ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਦਾ ਪੁੱਤਰ ਪ੍ਰਗਟ ਸਿੰਘ ਜੋ ਕਿ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਹਾਲਾਤ ਤੋਂ ਬੀਮਾਰ ਚੱਲ ਰਿਹਾ ਸੀ ਅਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ। ਉਹ ਅਕਸਰ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਲੜਾਈ ਝਗੜਾ ਕਰਦਾ ਸੀ। ਤੇ ਬੀਤੀ ਰਾਤ ਵੀ ਉਹ ਆਪਣੇ ਪਿਓ ਪਰਮਜੀਤ ਸਿੰਘ ਦੇ ਨਾਲ ਕਿਸੀ ਗੱਲ ਤੋਂ ਲੜ ਪਿਆ । ਅਤੇ ਗਾਲੀ ਗਲੋਚ ਕਰਨ ਲੱਗਾ। ਜਦੋਂ ਉਸ ਦੇ ਪਿਤਾ ਵੱਲੋਂ ਸਿੰਘ ਨੂੰ ਰੋਕਿਆ ਗਿਆ ਤਾਂ ਉਸ ਨੇ ਲਕੜੀ ਦੇ ਸੋਟੇ ਨਾਲ ਆਪਣੇ ਪਿਤਾ ਦੇ ਸਿਰ ਉੱਪਰ ਕਈ ਵਾਰ ਕੀਤੇ। ਗੰਭੀਰ ਸੱਟ ਹੋਣ ਦੇ ਕਰਕੇ ਪਰਮਜੀਤ ਸਿੰਘ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਪਰਮਜੀਤ ਸਿੰਘ ਦੇ ਦੂਜੇ ਬੇਟੇ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਸ਼ੇ ਵੀ ਕਰਦਾ ਹੈ ਅਤੇ ਰਾਤੀ ਗਾਲੀ ਗਲੋਚ ਕਰਨ ਤੋਂ ਰੋਕਣ ਦੇ ਕਾਰਨ ਇਹ ਸਾਰਾ ਭਾਣਾ ਵਰਤਿਆ । ਤੇ ਆਪਣੇ ਪਿਓ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਨੇ ਪ੍ਰਗਟ ਸਿੰਘ ਦੀ ਮਾਂ ਦੇ ਬਿਆਨਾਂ ਉੱਤੇ ਸਾਰਾ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।