ਚੰਡੀਗੜ -(ਮਨਦੀਪ ਕੌਰ )- ਪੰਜਾਬ ਸਰਕਾਰ ਵੱਲੋਂ ਤਬਾਦਲਿਆਂ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ। ਪੰਜਾਬ ਸਰਕਾਰ ਵੱਲੋਂ ਪੰਜ ਆਈ ਏਐਸ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਬਦਲੀਆਂ ਤੁਰੰਤ ਕੀਤੀਆਂ ਜਾਣ।
ਜਿਹਨਾ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਓਹਨਾ ਦੇ ਨਾਮ ਹਨ , ਅਦਿੱਤਿਆ ਸ਼ਰਮਾ, ਕ੍ਰਿਤੀਕਾ ਗੋਇਲ, ਸੁਨੀਲ, ਆਈ.ਏ.ਐਸ ਅਫਸਰ ਸੋਨਮ ਅਤੇ IAS ਰਕੇਸ਼ ਕੁਮਾਰ ਮੀਨਾ ਸ਼ਾਮਿਲ ਹਨ ।