ਪੰਜਾਬ -( ਮਨਦੀਪ ਕੌਰ )- ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਟ ਮੀਟਿੰਗ ਕੀਤੀ ਗਈ ਮੀਟਿੰਗ ਖਤਮ ਹੋਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਲਈ ਇੱਕ ਵੱਖਰਾ ਹੀ ਕੇਡਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਾਡੇ ਨੌਜਵਾਨ ਪੀੜੀ ਇਸ ਵਿੱਚ ਸ਼ਾਮਿਲ ਹੋ ਸਕੇ।
ਪਹਿਲਾਂ ਸਾਡੀ ਨੌਜਵਾਨ ਪੀੜੀ ਡੈਪੂਟੇਸ਼ਨ ਤੇ ਜਾਂਦੇ ਸਨ। ਸਿੰਚਾਈ, ਪੀਐਸ ਪੀਸੀਐਲ ਅਤੇ ਹੋਰ ਵਿਭਾਗਾਂ ਵਿੱਚ 3000 ਤੋਂ ਵੱਧ ਅਸਾਮੀਆਂ ਜਲਦੀ ਹੀ ਭਰੀਆਂ ਜਾਣਗੀਆਂ। ਹੁਣ ਅੱਗੇ ਕਿਹਾ ਕਿ ਮਲੇਰ ਕੋਟਲਾ ਖੇਡ ਵਿਭਾਗ ਵਿੱਚ ਤਿੰਨ ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਲੇਰ ਕੋਟਲਾ ਸਹਿਕਾਰੀ ਵਿਭਾਗ ਵਿਚ ਰਜਿਸਟਰ ਡਿਪਟੀ ਰਜਿਸਟਰਾਰ ਅਤੇ ਇੰਸਪੈਕਟਰ ਲਈ 11 ਅਸਾਮੀਆਂ ਭਰੀਆਂ ਜਾਣਗੀਆਂ।
ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਸੀਐਚਸੀ ਦਰਾਹਾ ਵਿਖੇ 51 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਹਨ। ਡੈਂਟਲ ਟੀਚਿੰਗ ਫੈਕਲਟੀ ਲਈ ਉਮਰ ਸੀਮਾ ਪਹਿਲਾ ਬਾਠ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। 16 ਸੀਡੀਪੀਓ ਅਸਾਮੀਆਂ ਨੂੰ ਮੁੜ ਜਾਰੀ ਕੀਤਾ ਗਿਆ ਹੈ ਅਤੇ ਵਿਭਾਗ ਜਲਦੀ ਹੀ ਉਹਨਾਂ ਨੂੰ ਭਰਨਾ ਸ਼ੁਰੂ ਕਰੇਗਾ। ਬਾਕੀ ਜਲੰਧਰ ਜਿਲੇ ਦੇ ਵਿੱਚ ਵਧੀਕ ਪ੍ਰਿੰਸੀਪਲ ਜੱਜ, ਫੈਮਲੀ ਕੋਟ ਲਈ ਛੇ ਵਾਧੂ ਅਸਾਮੀਆਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗ ਦੇ ਨਾਲ ਸੰਬੰਧਿਤ ਵਿਭਾਗਾਂ ਵਿੱਚ ਕਈ ਬਦਲਾਵ ਕੀਤੇ ਗਏ ਹਨ ਉਹਨਾਂ ਪੁੱਡਾ ਦੁਆਰਾ ਅਲੋਟ ਕੀਤੇ ਗਏ ਆਪਣੇ ਉਦਯੋਗੀ ਪਲਾਟ ਅਲਾਟ ਕਰ ਸਕਦੇ ਹਨ ਪਰ ਪਲਾਟ ਘੱਟੋ ਘੱਟ 500 ਗੱਜਦਾ ਹੋਣਾ ਚਾਹੀਦਾ ਹੈ ਜੇਕਰ ਪਲਾਟ 2000 ਗੱਜ ਦਾ ਹੈ ਤਾਂ ਉਸਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਾਵੇਗਾ।
ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਸਾਡੇ ਦੇਸ਼ ਵਿੱਚ ਵਿਚਰ ਰਹੇ ਟਰਾਂਸ ਜੈਂਡਰ ਭਾਈਚਾਰੇ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ ਨਿਯਮ ਬਣਾਉਣ ਦੀ ਜਿੰਮੇਵਾਰੀ ਸੌਂਪੀ ਗਈ ਹੈ ਅਤੇ 53 ਕਰੋੜ ਦੀ ਲਾਗਤ ਦੇ ਨਾਲ ਸੈਨੇਟਰੀ ਪੈਡ ਖਰੀਦੇ ਜਾਣਗੇ ਜੋ ਆਂਗਣਵਾੜੀ ਵਰਕਰਾਂ ਰਾਹੀ ਗਰੀਬ ਕੁੜੀਆਂ ਨੂੰ ਵੰਡੇ ਜਾਣਗੇ।
ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੀ ਕਿਹਾ ਕਿ 350 ਵੇ ਸ਼ਹੀਦੀ ਦਿਵਸ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਉਸ ਦਿਨ ਕੋਈ ਆਮ ਸੈਸ਼ਨ ਨਹੀਂ ਹੋਵੇਗਾ ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ ਇਹ ਪਹਿਲੀ ਵਾਰ ਹੋਵੇਗਾ ਕਿ ਸੈਸ਼ਨ ਪੰਜਾਬ ਵਿਧਾਨ ਸਭਾ ਤੋਂ ਬਾਹਰ ਹੋ ਰਿਹਾ ਹੈ ।

