ਜਲੰਧਰ -(ਮਨਦੀਪ ਕੌਰ)- ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਪੁਲਿਸ ਨੇ ਮਹਤਪੁਰ ਦੇ ਨੇੜਲੇ ਪਿੰਡ ਖੁਰਲਾਪੁਰ ਵਿੱਚ ਟਰੈਪ ਲਗਾ ਕੇ ਏਐਨਟੀਐਫ ਦੀ ਟੀਮ ਨੇ ਡੇਢ ਕਿਲੋ ਹੀਰੋਇਨ ਅਤੇ 65 ਹਜਰ ਦੀ ਡਰੱਗ ਮਨੀ ਨਾਲ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਨ ਚਮਕੌਰ ਸਿੰਘ ਵਜੋਂ ਹੋਈ ਹੈ। ਲੁਧਿਆਣਾ ਦੇ ਪਿੰਡ ਮਲਸੀਹਾਂ ਬਾਜਨ ਦੇ ਰਹਿਣ ਵਾਲੇ ਚਮਕੌਰ ਸਿੰਘ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ।
ਏਐਨਟੀਐਫ ਦੇ ਡੀ ਆਈ ਜੀ ਜਗਜੀਤ ਸਿੰਘ ਸਰੋਆ ਨੂੰ ਦੱਸਿਆ ਕਿ ਡੀਐਸਪੀ ਇੰਦਰਜੀਤ ਸਿੰਘ ਸੈਣੀ ਨੂੰ ਗੁਪਤ ਸੂਚਨਾ ਮਿਲੀ ਸੀ । ਕਿ ਮਹਿਤਪੁਰ ਏਰੀਏ ਦਾ ਇੱਕ ਤਸਕਰ ਵੱਡੇ ਸਪਲਾਈ ਦੇਣ ਆ ਰਿਹਾ ਹੈ। ਜਿਸ ਤੋਂ ਬਾਅਦ ਡੀਐਸਪੀ ਦੀ ਅਗਵਾਈ ਹੇਠ ਸਭ ਇੰਸਪੈਕਟਰ ਸੰਜੀਵ ਕੁਮਾਰ ਨੇ ਤਸਕਰ ਨੂੰ ਫੜ ਕੇ ਉਸਦੇ ਕੋਲੋਂ ਹੀਰੋਇਨ ਬਰਾਮਦ ਕੀਤੀ। ਪੁਸ਼ਤਾ ਸਵਿਚ ਤਸਕਰ ਨੇ ਦੱਸਿਆ ਕਿ ਉਹ ਸਿਰਫ ਪੰਜਵੀਂ ਪਾਸ ਹੈ।
ਆਪਣੇ ਪਿਛਲੇ ਕੁਝ ਸਮੇਂ ਤੋਂ ਉਹ ਬੇਰੋਜ਼ਗਾਰ ਸੀ। ਇਸ ਤੋਂ ਬਾਅਦ ਉਸ ਦੇ ਤਾਰ ਡਰੱਗ ਮਾਫੀਆ ਦੇ ਨਾਲ ਜੁੜ ਗਏ। ਅਤੇ ਜਲਦ ਤੋਂ ਜਲਦ ਅਮੀਰ ਬਣਨ ਦੇ ਲਾਲਚ ਵਿੱਚ ਇਹ ਕੰਮ ਕਰਨ ਲੱਗ ਪਿਆ। ਏਆਈ ਜੀ ਨੇ ਕਿਹਾ ਕਿ ਤਸਕਰ ਨੂੰ ਫੜ ਕੇ ਉਸ ਦਾ ਰਿਮਾਂਡ ਲੈ ਲਿਆ ਗਿਆ ਹੈ ਤਾਂ ਕਿ ਉਸ ਤੋਂ ਗਹਿਰਾਈ ਨਾਲ ਪੁੱਛ ਤਾਸ਼ ਕੀਤੀ ਜਾਵੇ।