ਜਲੰਧਰ -(ਮਨਦੀਪ ਕੌਰ )- ਪੰਜਾਬ ਵਿੱਚ” ਓਪਰੇਸ਼ਨ ਸ਼ੀਲਡ “ਤਹਿਤ ਦੂਜੀ ਸਿਵਿਲ ਡਿਫੈਂਸ ਮੋਕ ਡਰਿੱਲ ਅੱਜ ਜਾਨੀ 31 ਮਈ ਨੂੰ ਹੋਵੇਗੀ। ਇਹ ਬਾਡਰ ਦੇ ਨਾਲ ਨਾਲ ਲਗਦੇ ਕਈ ਜ਼ਿਲਿਆ ਵਿੱਚ ਕੀਤੀ ਜਾਵੇ ਗਈ । ਇਹ ਮੋਕ ਡਰਿੱਲ ਸ਼ਾਮ 6 ਵਜੇ ਸ਼ੁਰੂ ਹੋਵੇਗੀ। ਇਸ ਦੇ ਨਾਲ ਅੱਜ ਪੂਰੇ ਪੰਜਾਬ ਦੇ ਵਿੱਚ ਬਲੈਕ ਆਊਟ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਇੱਕ ਮੌਕ ਡਰਿਲ ਸੁਣਾਈ ਦੇਵੇਗੀ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਬਲੈਕ ਆਊਟ ਹੋ ਜਾਵੇਗਾ।
ਸਰਕਾਰ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਪੰਜਾਬ ਵਿੱਚ ਬਲੈਕ ਆਊਟ ਹੋਵੇ ਤਾਂ ਉਸ ਸਮੇਂ ਆਪਣੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਅਤੇ ਸੜਕਾਂ ਉੱਤੇ ਚਲਦੇ ਵਾਹਨ ਆਪਣੀ ਵਾਹਨ ਬੰਦ ਕਰਕੇ ਇੱਕ ਸਾਈਡ ਉੱਤੇ ਖੜੇ ਹੋ ਜਾਣੇ। ਮੌਕ ਡਰਿਲ ਦਾ ਹਰ ਸ਼ਹਿਰ ਦੇ ਵਿੱਚ ਅਲੱਗ ਅਲੱਗ ਸਮਾਂ ਤੈਅ ਕੀਤਾ ਗਿਆ ਹੈ।
ਜਲੰਧਰ –ਜਲੰਧਰ ਦੇ ਵਿੱਚ ਬਲੈਕ ਆਊਟ ਰਾਤ 9:30 ਤੋਂ ਰਾਤ 10 ਵਜੇ ਤੱਕ ਰਹੇਗਾ । ਇਸ ਤੋਂ ਪਹਿਲਾਂ ਇੱਕ ਸਾਰਨ ਦੀ ਆਵਾਜ਼ ਸੁਣਾਈ ਦਵੇਗੀ।
ਗੁਰਦਾਸਪੁਰ-ਗੁਰਦਾਸਪੁਰ ਦੇ ਵਿੱਚ ਰਾਤ 8.00ਤੋਂ 8.30 ਵਜੇ ਤੱਕ ਵਜੇ ਤੱਕ ਪੂਰੇ ਜ਼ਿਲੇ ਵਿੱਚ ਬਲੈਕ ਆਊਟ ਰਹੇਗਾ। ਇੱਥੇ ਵੀ ਬਲੈਕ ਆਊਟ ਹੋਣ ਤੋਂ ਪਹਿਲਾਂ ਇੱਕ ਸ਼ਾਇਰਨ ਦੀ ਆਵਾਜ਼ ਸੁਣਾਈ ਦਵੇਗੀ।
ਅੰਮ੍ਰਿਤਸਰ-ਅੰਮ੍ਰਿਤਸਰ ਦੀ ਵਿੱਚ ਵੀ ਸਾਇਰਨ ਦੀ ਆਵਾਜ਼ ਤੋਂ ਬਾਅਦ ਰਾਤ 6.00 ਤੋਂ 6.30 ਵਜੇ ਤੱਕ ਪੂਰੇ ਖੇਤਰ ਵਿੱਚ ਬਲੈਕ ਆਊਟ ਕੀਤਾ ਜਾਵੇਗਾ।
ਕਪੂਰਥਲਾ-ਕਪੂਰਥਲਾ ਅਤੇ ਫਗਵਾੜਾ ਦੇ ਵਿੱਚ ਰਾਤ 9:30 ਤੋਂ 10 ਵਜੇ ਤੱਕ ਬਲੈਕ ਆਊਟ ਦੀ ਮੌਕ ਡਰਿਲ ਅਤੇ ਸਾਇਰਨ ਦੀ ਆਵਾਜ਼ ਸੁਣਾਈ ਦਵੇਗੀ।
ਮੋਹਾਲੀ- ਮੋਹਾਲੀ ਜਿਲੇ ਦੇ ਡੇਰਾਬੱਸੀ ਵਿੱਚ ਸ਼ਾਮ 6 ਵਜੇ ਡੀਲ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਇੱਕ ਸਾਰਨ ਦੀ ਆਵਾਜ਼ ਸੁਣਾਈ ਦਵੇਗੀ।।