ਜਲੰਧਰ -(ਮਨਦੀਪ ਕੌਰ )- ਕਿਸ਼ਨਗੜ੍ਹ ਦੇ ਕੋਲ ਮੋਟਰਸਾਈਕਲ ਸਵਾਰ ਨੌਜਵਾਨ ਤੋ 2 ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਮੋਬਾਈਲ ਅਤੇ 1500 ਰੁਪਏ ਖੋਹ ਕੇ ਫਰਾਰ ਹੋ ਗਏ । ਅਭਿਸ਼ੇਕ ਤਿਵਾਰੀ ਨਿਵਾਸੀ ਹਰਗੋਬਿੰਦ ਨਗਰ ਨੇ ਦਸਿਆ ਕੇ ਉਹ ਭੋਗਪੁਰ ਤੋ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਤੋ ਵਾਪਿਸ ਆ ਰਿਹਾ ਸੀ। ਕਿਸ਼ਨਗੜ੍ਹ ਤੋ ਥੋੜਾ ਪਿੱਛੇ ਹੀ ਉਸ ਦੇ ਮੋਟਰਸਾਈਕਲ ਦਾ ਪੈਟਰੋਲ ਖਤਮ ਹੋ ਗਿਆ ।ਜਿਸ ਕਾਰਨ ਉਹ ਪੈਦਲ ਜਾ ਰਿਹਾ ਸੀ।
ਰਸਤੇ ਵਿਚ ਪਲਸਰ ਮੋਟਰਸਾਈਕਲ ਸਵਾਰ 2 ਲੁਟੇਰੇ ਤੇਜ਼ਧਾਰ ਹਥਿਆਰ ਦਿਖਾ ਕੇ ਓਸ ਕੋਲੋ ਮੋਬਾਈਲ ਫੋਨ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ । ਜਦੋਂ ਇਸ ਬਾਰੇ ਕਿਸ਼ਨਗੜ੍ਹ ਪੁਲਸ ਸਟੇਸ਼ਨ ਗੱਲ ਕੀਤੀ ਗਈ ਤਾਂ ਓਹਨਾ ਨੇ ਕਿਹਾ ਕਿ ਸਾਨੂੰ ਇਸ ਬਾਰੇ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਕੋਈ ਸ਼ਿਕਾਇਤ ਮਿਲੀ ਹੈ । ਅਗਰ ਓਹਨਾ ਨੂੰ ਕੋਈ ਸ਼ਿਕਾਇਤ ਮਿਲਦੀ ਤਾਂ ਉਹ ਇਸ ਬਾਰੇ ਵਿੱਚ ਗੰਭੀਰਤਾ ਨਾਲ ਪੜਤਾਲ ਕਰਨ ਗੇ ।