ਜਲੰਧਰ -(ਮਨਦੀਪ ਕੌਰ )- ਮਕਸੂਦਾ ਦੇ ਕੋਲ ਪੈਂਦੇ ਪਿੰਡ ਲਿੱਧੜਾਂ ਦੇ ਬਾਹਰ ਦੇਰ ਰਾਤ ਇੱਕ ਨੌਜਵਾਨ ਨੂੰ ਗੋਲੀ ਲੱਗਣ ਦਾ ਮਾਮਲਾ ਸਾਮ੍ਹਣੇ ਆਇਆ ਹੈ । ਜਿਸ ਵਿਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਜਖਮੀ ਨੌਜਵਾਨ ਦੀ ਪਹਿਚਾਣ ਰਣਜੀਤ ਉਰਫ ਗੋਪੀ ਨਿਵਾਸੀ ਬਿਧੀਪੁਰ ਦੇ ਰੂਪ ਵਿਚ ਹੋਈ ਹੈ ।
ਦੱਸਿਆ ਜਾ ਰਿਹਾ ਹੈ ਕੇ ਨੌਜਵਾਨ ਰਾਤ ਦੇ ਸਮੇਂ ਪੇਸ਼ਾਬ ਕਾਰਨ ਲਈ ਪਿੰਡ ਦੇ ਬਾਹਰ ਜਲੰਧਰ – ਅੰਮ੍ਰਿਤਸਰ ਹਾਈਵੇਂ ਉੱਤੇ ਰੁਕਿਆ ਸੀ। ਇਸ ਦੌਰਾਨ ਉਸ ਦੀ ਕਮਰ ਨਾਲ ਲੱਗੀ ਪਿਸਤੋਲ ਨੂੰ ਉਹ ਬਾਹਰ ਕੱਢਣ ਲੱਗਾ ਤਾਂ ਗੋਲੀ ਚਲ ਗਈ । ਗੋਲੀ ਨੌਜਵਾਨ ਦੇ ਪੈਰ ਵਿੱਚ ਲੱਗੀ । ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ । ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ।
ਇਸ ਮਾਮਲੇ ਦੀ ਜਾਣਕਾਰੀ ਰਾਹਗੀਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਪਿਸਤੋਲ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਅਤੇ ਇਲਾਜ ਦੌਰਾਨ ਜਖਮੀ ਨੌਜਵਾਨ ਦੇ ਕੋਲ ਪੁਲਿਸ ਕਰਮੀ ਮੌਜੂਦ ਰਹੇ। ਐਸਪੀਡੀ ਸਰਬਜੀਤ ਸਿੰਘ ਨੇ ਦੱਸਿਆ ਕਿ ਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਹੈ। ਉੱਥੇ ਹੀ ਡੀਸੀਪੀ ਕਰਤਾਰਪੁਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

