ਜਲੰਧਰ -(ਮਨਦੀਪ ਕੌਰ )- ਬਰਾਦਰੀ ਦੇ ਵਿੱਚ ਸਥਿਤ ਸਟੀਵਨ ਇਨਕਲੇਵ ਦੇ ਵਿੱਚ ਇੱਕ ਮਾਮੂਲੀ ਗੱਲ ਨੂੰ ਲੈ ਕੇ ਗੋਲੀ ਚਲ ਗਈ । ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੇ ਲੱਤ ਦੇ ਵਿੱਚ ਗੋਲੀ ਲੱਗ ਗਈ। ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।। ਜਿਸ ਨੂੰ ਇਲਾਜ ਦੇ ਲਈ ਪਿਮਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਸਾਰਾ ਵਿਵਾਦ ਪਲਾਟ ਵਿਚ ਮਿੱਟੀ ਪਾਉਣ ਦੇ ਕਰਕੇ ਹੋਇਆ।
ਕਿਹਾ ਜਾ ਰਿਹਾ ਹੈ ਕਿ ਸਟੀਵਨ ਇਨਕਲੇਵ ਦੇ ਗੰਨਮੈਨ ਨੇ ਪਲਾਟ ਵਿੱਚ ਮਿੱਟੀ ਪਾਉਣ ਨੂੰ ਲੈ ਕੇ ਵਿਰੋਧ ਕੀਤਾ ਸੀ। ਜਿਸ ਕਾਰਨ ਦੋਨਾਂ ਧਿਰਾਂ ਦੇ ਵਿੱਚ ਲੜਾਈ ਹੋ ਗਈ । ਆਫਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗ ਗਈ । ਘਟਨਾ ਦੀ ਸਾਰੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ । ਘਟਨਾ ਸਥਾਨ ਉਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਜਖਮੀ ਵਿਅਕਤੀ ਦੀ ਪਹਿਚਾਨ ਹਰਪ੍ਰੀਤ ਸਿੰਘ ਦੇ ਨਾਮ ਤੇ ਹੋਈ ਹੈ। ਲੋਕਾਂ ਨੇ ਦੱਸਿਆ ਕਿ ਗੋਲੀ ਅਵਿਨਾਸ਼ ਨਾਮ ਦੇ ਵਿਅਕਤੀ ਵੱਲੋਂ ਚਲਾਈ ਗਈ ਹੈ ।
ਉਥੇ ਹੀ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਪਲਾਟ ਵਿੱਚ ਮਿੱਟੀ ਪਵਾਉਣ ਦਾ ਕੰਮ ਕਰ ਰਿਹਾ ਸੀ। ਦੂਜੇ ਪਾਸੇ ਅਵਿਨਾਸ਼ ਨਾਮ ਦੇ ਵਿਅਕਤੀ ਵੱਲੋਂ ਇਸ ਪਲਾਟ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਕਾਰਨ ਇਹ ਵਿਵਾਦ ਛਿੜ ਗਿਆ। ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਦੋ ਘੰਟੇ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਆ ਕੇ ਉਹਨਾਂ ਦਾ ਬਿਆਨ ਨਹੀਂ ਲਿਆ ਗਿਆ ਸਗੋਂ ਦੂਸਰੀ ਪਾਰਟੀ ਦੇ ਨਾਲ ਬਾਤਚੀਤ ਕਰਨ ਵਿੱਚ ਰੁੱਝ ਗਈ।
ਉਸ ਮਾਮਲੇ ਦੇ ਵਿੱਚ ਏਸੀਪੀ ਜਗਰੂਪ ਕੌਰ ਨੇ ਬਿਆਨ ਦਿੰਦਿਆਂ ਹੋਇਆਂ ਕਿਹਾ ਹੈ ਕਿ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੀਪੀ ਜਗਰੂਪ ਕੌਰ ਨੇ ਇਹ ਮੰਨਿਆ ਹੈ ਕਿ ਇਹ ਗੋਲੀ ਸਰਕਾਰੀ ਅਫਸਰ ਵੱਲੋਂ ਚਲਾਈ ਗਈ ਹੈ। ਓਕੇ ਉੱਤੋਂ ਲੋਕਾਂ ਨੇ ਗੋਲੀ ਦੇ ਖੋਲ ਵੀ ਬਰਾਮਦ ਕਰ ਲਏ । ਲੋਕਾਂ ਨੇ ਏਸੀਪੀ ਉੱਤੇ ਕਾਰਵਾਈ ਨਾ ਕਰਨ ਦੇ ਆਰੋਪ ਲਗਾਏ ਹਨ।। ਏਸੀਪੀ ਜਗਰੂਪ ਕੌਰ ਨੇ ਕੁਝ ਸਮਾਂ ਮੰਗਿਆ ਹੈ ਤਾਂ ਜੋ ਇਸ ਨਾ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਪੀੜਿਤ ਪਕਸ਼ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ। ਪੁਲਿਸ ਦੋਨਾਂ ਧਿਰਾਂ ਦੀ ਗੱਲ ਸੁਣ ਰਹੀ ਹੈ। ਅਤੇ ਮਾਮਲੇ ਦੀ ਪੂਰੀ ਜਾਣਕਾਰੀ ਲੈ ਰਹੀ।