ਜਲੰਧਰ -(ਮਨਦੀਪ ਕੌਰ )- ਜਲੰਧਰ ਵਿੱਚ ਆਏ ਦਿਨੀਂ ਗੋਲੀਆ ਚਲਣ ਦਾ ਮਾਮਲਾ ਸਾਮ੍ਹਣੇ ਆਉਂਦਾ ਰਹਿੰਦਾ ਹੈ । ਇਹੋ ਜਿਹਾ ਹੀ ਇਕ ਮਾਮਲਾ ਲੰਮਾ ਪਿੰਡ ਦੇ ਕੋਲ ਪੈਂਦੇ ਸ਼ਹੀਦ ਊਧਮ ਸਿੰਘ ਨਗਰ ਤੋ ਸਾਮ੍ਹਣੇ ਆਈ ਹੈ । ਜਿੱਥੇ ਦੇਰ ਰਾਤ ਕੁੱਛ ਦੋਸਤਾ ਨੇ ਮਿਲ ਕੇ ਆਪਸ ਵਿੱਚ ਸ਼ਰਾਬ ਪੀਤੀ ਸੀ। ਜਿਸ ਤੋ ਬਾਅਦ ਦੇਰ ਰਾਤ ਕਿਸੀ ਗੱਲ ਨੂੰ ਲੈ ਕੇ ਆਪਸ ਵਿੱਚ ਬੇਹਨਸ ਹੋ ਗਈ । ਜਿਸ ਤੋ ਬਾਅਦ ਦੋਸਤਾ ਵਿੱਚ ਲੜਾਈ ਐਨੀ ਜਿਆਦਾ ਵੱਧ ਗਈ ਕੇ ਇਕ ਦੂਸਰੇ ਉੱਤੇ ਗੋਲੀਆ ਚਲਾ ਦਿੱਤੀਆ । ਜਿਸ ਵਿਚ 2 ਵਿਅਕਤੀਆ ਦੀ ਮੌਤ ਹੋ ਗਈ ।
ਮ੍ਰਿਤਕਾ ਦੀ ਪਹਿਚਾਣ ਸ਼ਿਵਮ ਉਮਰ 24 ਸਾਲ ਵਾਸੀ ਮੋਤਾ ਸਿੰਘ ਨਗਰ ਅਤੇ ਵਿਨੇ ਉਮਰ 22 ਸਾਰ ਵਾਸੀ ਬਸਤੀ ਸ਼ੇਖ ਦੇ ਰੂਪ ਵਿਚ ਹੋਈ ਹੈ । ਗੋਲੀ ਚੱਲਣ ਦੀ ਘਟਨਾ ਸ਼ਹੀਦ ਉਦਮ ਸਿੰਘ ਨਗਰ ਸ਼ੇਲਾਨੀ ਮਾਤਾ ਮੰਦਿਰ ਦੇ ਕੋਲ ਹੋਈ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਕੁੱਲ 7-8 ਫਾਇਰ ਹੋਏ ਹਨ ।ਪਰ ਇਸ ਗੱਲ ਦੀ ਪੁਸ਼ਟੀ ਕਿਸੀ ਵੀ ਪੁਲੀਸ ਅਧਿਕਾਰੀ ਵਲੋ ਨਹੀਂ ਕੀਤੀ ਗਈ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।