ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਾਹਲੋ ਬੱਸ ਦੇ ਚੈੱਕਰ ਉੱਪਰ ਅੰਨੇ ਵਾਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਦੀ ਹੈ ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਪੀੜਿਤ ਦੇ ਉੱਪਰ ਅੱਧਾ ਦਰਜਨ ਤੋਂ ਵਧੇਰੇ ਗੋਲੀਆਂ ਚਲਾਈਆਂ ਗਈਆਂ । ਮ੍ਰਿਤਕ ਦੀ ਪਹਿਚਾਨ ਮੱਖਣ ਸਿੰਘ ਵਾਸੀ ਘਨਸ਼ਾਨਪੂਰਾ ਮਹਿਤਾਂ ਅੰਮ੍ਰਿਤਸਰ ਦੇ ਰੂਪ ਵਿੱਚ ਹੋਈ ਹੈ। ਜਿਸ ਦੇ ਕਾਰਨ ਬਸ ਅੱਡੇ ਉੱਤੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਚਸ਼ਮ ਦੀਦਾ ਦਾ ਕਹਿਣਾ ਹੈ ਕਿ ਕਾਹਲੋ ਬਸ ਦੇ ਮੁਲਾਜਿਮ ਤੇ ਚਾਰ ਗੋਲੀਆਂ ਲੱਗੀਆਂ ਹਨ। ਗੋਲੀਆਂ ਲੱਗਣ ਦੇ ਤੁਰੰਤ ਬਾਅਦ ਉਹ ਹੇਠਾਂ ਡਿੱਗ ਗਿਆ। ਇਲਾਜ ਲਈ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ।
ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਮੌਕੇ ਤੋਂ 6 ਖੋਲ ਬਰਾਮਦ ਕੀਤੇ ਹਨ । ਪ੍ਰਸ਼ਾਸਨ ਵੱਲੋਂ ਆਸ ਪਾਸ ਦੇ ਸੀਸੀ ਟੀਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਗੋਲੀਬਾਰੀ ਕਰਨ ਵਾਲੇ ਮੁਜਰਮ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮੁਜਰਮ ਮੌਕੇ ਤੋਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ ।ਜਿਸ ਦੀ ਭਾਲ ਕੀਤੀ ਜਾ ਰਹੀ ਹੈ

