ਅਮ੍ਰਿਤਸਰ -(ਮਨਦੀਪ ਕੌਰ )- ਇੱਕ ਕੁੜੀ ਦੇ ਗਲੇ ਦੇ ਵਿੱਚੋਂ ਚੈਨ ਲਾ ਕੇ ਭੱਜ ਰਹੇ ਲੁਟੇਰਿਆਂ ਉੱਤੇ ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਅਰਵਿੰਦ ਸਿੰਘ ਵੱਲੋਂ ਗੋਲੀ ਚਲਾਈ ਗਈ। ਜਿਸ ਕਾਰਨ ਇੱਕ ਮੁਜਰਮ ਜਖਮੀ ਹੋ ਗਿਆ। ਅਤੇ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲੁਟੇਰਿਆਂ ਨੂੰ ਗਿਰਫਤਾਰ ਕਰ ਲਿਆ ਹੈ ।
ਲੁਟੇਰਿਆਂ ਵਿੱਚ ਹਰਪਮਪ੍ਰੀਤ ਸਿੰਘ ਅਤੇ ਜਰਮਨ ਪ੍ਰੀਤ ਸਿੰਘ ਸ਼ਾਮਿਲ ਹਨ। ਜੀਤ ਕੌਰ ਨੇ ਦੱਸਿਆ ਕਿ ਉਹ ਕੁਝ ਸਮਾਨ ਲੈਣ ਲਈ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਆਉਂਦੇ ਇੱਕ ਮੋਟਰਸਾਈਕਲ ਉੱਤੇ ਅਨਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਗਲੇ ਦੇ ਵਿੱਚ ਪਾਈ ਸੋਨੇ ਦੀ ਚੈਨ ਨੂੰ ਚਪਟਾ ਮਾਰ ਕੇ ਫਰਾਰ ਹੋਣ ਲੱਗੇ ਸੀ। ਜਿਸ ਤੋਂ ਬਾਅਦ ਪੀੜਤਾਂ ਵੱਲੋਂ ਰੋਲਾ ਪਾਇਆ ਗਿਆ ।
ਰੋਲੇ ਦੀ ਆਵਾਜ਼ ਸੁਣ ਕੇ ਅਰਵਿੰਦ ਸਿੰਘ ਵੱਲੋਂ ਸੈਲਫ ਡਿਫੈਂਸ ਵਿੱਚ ਲੁਟੇਰਿਆਂ ਉੱਤੇ ਗੋਲੀ ਚਲਾਈ ਗਈ। ਗੋਲੀ ਮੁਜਰਮ ਨੀ ਲੱਤ ਵਿੱਚ ਜਾ ਕੇ ਲੱਗੀ। ਜਿਸ ਤੋਂ ਬਾਅਦ ਵੀ ਉਹ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਗਏ। ਪੁਲਿਸ ਨੇ ਦੋਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।