ਨਵਾਂਸ਼ਹਿਰ -(ਮਨਦੀਪ ਕੌਰ )- ਨਵਾਂ ਸ਼ਹਿਰ ਦੇ ਵਾਸੀਆਂ ਦੇ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਰੇਲਵੇ ਰੋਡ ਦੀ ਮਾੜੀ ਹਾਲਤ ਤੋਂ ਪਰੇਸ਼ਾਨ ਦੁਕਾਨਦਾਰਾ ਨੇ ਅੱਜ ਨਵਾਂ ਸ਼ਹਿਰ ਦੇ ਰੇਲਵੇ ਰੋਡ ਉੱਤੇ ਸਥਿਤ ਜੈਨ ਉਪਸਰਾ ਵਿਖੇ ਇੱਕ ਮੀਟਿੰਗ ਕੀਤੀ। ਤਾਂ ਜੋ ਮੌਜੂਦਾ ਸਰਕਾਰ, ਨਗਰ ਕੌਂਸਲ, ਅਤੇ ਜਿਲਾ ਪ੍ਰਧਾਨ ਦੇ ਨੁਮਾਇੰਦਿਆਂ ਵਿਰੁੱਧ ਆਪਣੀ ਸਖਤ ਨਰਾਜ਼ਗੀ ਪ੍ਰਗਟ ਕੀਤੀ ਜਾ ਸਕੇ। ਇਸ ਦੌਰਾਨ ਮਨਮੋਹਨ ਸਿੰਘ ਗੁਲਾਟੀ, ਰਵਿੰਦਰ ਸੋਬਤੀ ਅਤੇ ਹੇਮੰਤ ਹਨੀ ਚੋਪੜਾ ਨੇ ਕਿਹਾ ਕਿ ਰੇਲਵੇ ਰੋਡ ਦੀ ਹਾਲਤ ਤਰਸ ਯੋਗ ਹੈ। ਅਤੇ ਦੁਕਾਨਦਾਰਾ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੂੰ ਬਾਰ ਬਾਰ ਇਸ ਬਾਰੇ ਸੂਚਿਤ ਕੀਤਾ ਹੈ। ਪਰ ਉਹਨਾਂ ਨੂੰ ਝੂਠੇ ਭਰੋਸੇ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੀਹ ਕਣ ਤੋਂ ਬਿਨਾਂ ਵੀ ਸੀਵਰੇਜ ਲੀਕੇਜ ਤਲਾਅ ਵਰਗੀ ਸਥਿਤੀ ਪੈਦਾ ਕਰਦੀ ਹੈ।
ਉਹਨਾਂ ਕਿਹਾ ਕਿ ਲੋਕ ਮਜਬੂਰੀ ਕਾਰਨ ਹੀ ਇਸ ਸੜਕ ਉੱਤੇ ਆਂਦੇ ਹਨ ਜਿਸ ਦੇ ਨਾਲ ਉਹਨਾਂ ਦੀਆਂ ਦੁਕਾਨਾਂ ਉੱਤੇ ਬਿਕਰੀ ਘੱਟ ਗਈ ਹੈ ਅਤੇ ਕਾਰੋਬਾਰ ਠੱਪ ਹੋ ਗਏ ਹਨ। ਜੇਕਰ ਅਜਿਹੀ ਹਾਲਤ ਹੀ ਰਹੀ ਤਾਂ ਦੁਕਾਨਾਂ ਬੰਦ ਕਰਨ ਤੱਕ ਦੀ ਨੌਬਤ ਆ ਸਕਦੀ ਹੈ।
ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਉਹ ਮੌਜੂਦਾ ਸਰਕਾਰ ਦੇਣ ਨੂੰਮਾਇੰਦਿਆਂ ਦੇ ਝੂਠੇ ਦਿਲਾਸਿਆਂ ਤੋਂ ਤੰਗ ਆ ਗਏ ਹਨ। ਦੁਕਾਨਦਾਰਾਂ ਨੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦੁਕਾਨਾਂ ਬੰਦ ਰੱਖਣ ਅਤੇ ਨਵਾਂ ਸ਼ਹਿਰ ਦੇ ਚੰਡੀਗੜ੍ਹ ਚੌਂਕ ਉੱਤੇ ਆਵਾਜਾਈ ਰੋਕਣ ਦਾ ਫੈਸਲਾ ਕੀਤਾ ਹੈ।