ਬਠਿੰਡਾ -(ਮਨਦੀਪ ਕੌਰ )- ਪੰਜਾਬ ਦੇ ਵਿੱਚ ਹਮਲਾਵਰਾਂ ਹੌਸਲੇ ਨੇ ਜਿਆਦਾ ਬੁਲੰਦ ਹੋ ਗਏ ਹਨ ਕਿ ਉਹ ਪੁਲਿਸ ਤੇ ਵੀ ਹਮਲਾ ਕਰਨ ਤੋਂ ਨਹੀਂ ਡਰਦੇ। ਮੁਜਲਮਾ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਨੰਦਗੜ੍ਹ ਥਾਣੇ ਦੇ ਐਸਐਚਓ ਅਤੇ ਏਐਸਆਈ ਜ਼ਖਮੀ ਹੋ ਗਏ। ਦਰਅਸਲ ਨੰਦਗੜ ਥਾਣੇ ਦੇ ਐਸਐਚਓ ਰਵਿੰਦਰ ਸਿੰਘ ਅਤੇ ਏਐਸਆਈ ਗੁਰਮੇਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਉਹਨਾਂ ਦੇ ਥਾਣੇ ਦੇ ਅਧੀਨ ਆਉਂਦੇ ਰਾਏਕੇਕਲਾ ਵਿੱਚ ਦਾਤਾ ਹਰੀ ਸਿੰਘ ਦੇ ਮੇਲੇ ਦੇ ਵਿੱਚ ਕੁਝ ਲੋਕਾਂ ਦੀ ਲੜਾਈ ਹੋ ਗਈ ਹੈ। ਜਿਸ ਨੂੰ ਰੋਕਣ ਦੇ ਲਈ ਪੁਲਿਸ ਮੌਕੇ ਉੱਤੇ ਪਹੁੰਚੇ ਅਤੇ ਜਾ ਕੇ ਦੇਖਿਆ ਕਿ ਉੱਥੇ ਲੋਕ ਪਹਿਲਾ ਹੀ ਸ਼ਰਾਬ ਦੇ ਨਸ਼ੇ ਦੇ ਵਿੱਚ ਸਨ।
ਪੁਲਿਸ ਨੇ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹਰ ਕਿਸੀ ਨੇ ਗੱਲ ਨਾ ਸੁਣੀ। ਜਿਸ ਤੋਂ ਬਾਅਦ ਐਸਐਚ ਓ ਰਵਿੰਦਰ ਸਿੰਘ ਉੱਤੇ ਕਿਰਪਾਨਾ ਦੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਹਨਾਂ ਲੋਕਾਂ ਨੇ ਏਐਸਆਈ ਗੁਰਮੇਲ ਸਿੰਘ ਉੱਤੇ ਵੀ ਧਾਵਾ ਬੋਲ ਦਿੱਤਾ। ਅਤੇ ਪੁਲਿਸ ਦੀ ਗੱਡੀ ਉੱਤੇ ਵੀ ਪੱਥਰਾ ਕਰ ਦਿੱਤਾ। ਇਸ ਦੌਰਾਨ ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਹਵਾਈ ਫਾਇਰ ਵੀ ਕੀਤਾ। ਫਿਲਹਾਲ ਜ਼ਖਮੀ ਐਸਐਚ ਓ ਅਤੇ ਏਐਸਆਈ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਐਸ ਐਚ ਓ ਦੀ ਬਾਂਹ ਦਾ ਆਪਰੇਸ਼ਨ ਹੋਇਆ ਹੈ। 35 ਬੰਦਿਆਂ ਖਿਲਾਫ ਇਰਾਦਾ ਕਤਲ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਜਲਦੀ ਹੀ ਮੁਜਰਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

