ਬਠਿੰਡਾ -(ਮਨਦੀਪ ਕੌਰ )- ਬਠਿੰਡਾ ਦੇ ਵਿੱਚੋਂ ਇੱਕ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 60 ਸਾਲਾਂ ਵਿਅਕਤੀ ਦੇ ਵੱਲੋਂ ਇਕ 14 ਸਾਲ ਦੀ ਨਾਬਾਲਗ ਕੁੜੀ ਨਾਲ ਜਬਰਦਸਤੀ ਕੀਤੀ ਗਈ ਹੈ। ਇਹ 60 ਸਾਲਾਂ ਵਿਅਕਤੀ ਮੌਜੂਦਾ ਨਗਰ ਨਿਗਮ ਕੌਂਸਲਰ ਦਾ ਪਤੀ ਹੈ। ਇਸ ਨੇ 14 ਸਾਲ ਦੀ ਨਾਬਾਲਕ ਲੜਕੀ ਦੇ ਨਾਲ ਬਦਤਮੀਜ਼ੀ ਕੀਤੀ ਅਤੇ ਵੀਡੀਓ ਬਣਾ ਕੇ ਉਸ ਨੂੰ ਲਗਾਤਾਰ ਧਮਕਾਉਂਦਾ ਰਿਹਾ।
ਪੀੜਿਤ ਪਰਿਵਾਰ ਨੇ ਇਸ ਸਾਰੀ ਘਟਨਾ ਦੀ ਸੂਚਨਾ ਮਹਿਲਾ ਕਮਿਸ਼ਨ ਨੂੰ ਦਿੱਤੀ। ਮਹਿਲਾ ਕਮਿਸ਼ਨ ਪਰਸਨ ਨੇ ਸਾਰੀਆਂ ਵੀਡੀਓਜ ਅਤੇ ਸਾਰੇ ਸਬੂਤ ਦੇਖਣ ਤੋਂ ਬਾਅਦ ਜਿਲੇ ਦੇ ਐਸਐਸ ਪੀ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।
ਮਹਿਲਾ ਕਮਿਸ਼ਨ ਚੇਅਰ ਪਰਸਨ ਨੇ ਇਹ ਵੀ ਦੱਸਿਆ ਕਿ ਉਹਨਾਂ ਕੋਲ ਅਜਿਹੇ ਸਬੂਤ ਪਏ ਹਨ ਜਿਸ ਵਿਚ ਉਹ ਬੰਦਾ ਆਪਣੇ ਆਪ ਨੂੰ ਬਹੁਤ ਹੀ ਪਾਵਰਫੁਲ ਵਿਅਕਤੀ ਦਰਸਾਉਂਦਾ ਹੈ। ਜਿਸ ਕਾਰਨ ਉਸ ਵੱਲੋਂ ਨਾਬਾਲਗ ਲੜਕੀ ਨੂੰ ਲਗਾਤਾਰ ਡਰਾਇਆ ਧਮਕਾਇਆ ਗਿਆ ਹੈ ।