ਜਲੰਧਰ -(ਮਨਦੀਪ ਕੌਰ )- ਅਰਬਨ ਸਟੇਟ ਫੇਸ 1 ਦੇ ਵਿੱਚ ਸਥਿਤ ਕੋਠੀ ਨੰਬਰ 1023 ਵਿੱਚ ਥਾਣਾ 7 ਦੀ ਪੁਲਿਸ ਨੇ ਰੇਡ ਕੀਤੀ। ਜਿੱਥੇ ਪੁਲਿਸ ਨੂੰ ਰੇਡ ਦੌਰਾਨ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਅਤੇ ਅਪਤਿਜਨਕ ਸਮਾਨ ਬਰਾਮਦ ਹੋਇਆ। ਇਸ ਦੌਰਾਨ ਪੁਲਿਸ ਨੂੰ ਨਾਮੀ ਯੂਨੀਵਰਸਿਟੀ ਦੀਆਂ ਫਰਜ਼ੀ ਡਿਗਰੀਆਂ ਵੀ ਬਰਾਮਦ ਹੋਈਆਂ। ਨਾਲ ਹੀ ਇੱਕ ਮਹਿਲਾ ਵੱਲੋਂ ਸ਼ਾਦੀ ਡੋਟ ਕੌਮ ਅਤੇ ਅਰੋੜਾ ਹਸਪਤਾਲ ਦੇ ਡਾਕਟਰ ਪੀਯੂਸ਼ ਗੋਇਲ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ । ਤੇ ਮਹਿਲਾਂ ਦੁਆਰਾ ਆਰੋਪ ਲਗਾਏ ਗਏ ਹਨ ਕਿ ਅਰਬਨ ਸਟੇਟ ਫੇਸ ਵਨ ਵਿਚ ਸਥਿਤ ਕੋਠੀ ਨੰਬਰ 1023 ਵਿੱਚ ਔਰਤਾਂ ਨੂੰ ਵਿਆਹ ਦੇ ਬਹਾਨੇ ਨਾਲ ਬੁਲਾਇਆ ਜਾਂਦਾ ਹੈ। ਜਿੱਥੇ ਇਹਨਾਂ ਔਰਤਾਂ ਨੂੰ ਉੱਥੇ ਪਹੁੰਚਣ ਤੋਂ ਬਾਅਦ 50-50 ਹਜਾਰ ਰੁਪਏ ਦੀ ਨੌਕਰੀ ਦਾ ਆਫਰ ਦਿੱਤਾ ਜਾਂਦਾ ਹੈ । ਆਰੋਪ ਹਨ ਕਿ ਇੱਥੇ ਔਰਤਾਂ ਨੂੰ ਸ਼ਰਾਬ ਪਿਲਾ ਕਿ sexual harassment ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਜਾਂਦਾ ਹੈ।
ਪੀੜਿਤ ਮਹਿਲਾ ਨੇ ਆਰੋਪ ਲਗਾਇਆ ਹੈ ਕਿ ਮੋਨਿਕਾ, ਸੂਰਜ, ਅਤੇ ਜੋਤੀ ਮਿਲ ਕੇ ਡਾਕਟਰ ਪੀਯੂਸ਼ ਦਾ ਸਾਥ ਦਿੰਦੇ ਹਨ । ਮਹਿਲਾ ਨੇ ਦੱਸਿਆ ਕਿ ਇਹਨਾਂ ਨੂੰ ਇੱਕ ਕੁੜੀ ਨੂੰ ਮਿਲਵਾਉਣ ਦੇ 20-20 ਹਜਾਰ ਰੁਪਏ ਮਿਲਦੇ ਹਨ। ਪੀੜਿਤ ਨੇ ਦੱਸਿਆ ਕਿ ਉਹ ਦੋ ਮਹੀਨੇ ਪਹਿਲਾਂ ਕੰਮ ਉੱਤੇ ਆਈ ਸੀ। ਅਤੇ ਦੱਸ ਦਿਨਾਂ ਦੇ ਅੰਦਰ ਹੀ ਊਸ ਨੂੰ ਇਹਨਾਂ ਦੀ ਸੱਚਾਈ ਪਤਾ ਲੱਗ ਗਈ ਸੀ। ਪਰ ਉਸ ਦੀ ਤਨਖਾਹ ਰੱਖੀ ਹੋਈ ਸੀ ਜਿਸ ਦੇ ਕਾਰਨ ਉਹ ਚੁੱਪ ਸੀ।
ਮਹਿਲਾ ਨੇ ਦੱਸਿਆ ਕਿ ਉਸਨੂੰ ਦਿਮਾਗੀ ਤੌਰ ਤੇ ਕਾਫੀ ਪਰੇਸ਼ਾਨ ਕੀਤਾ ਗਿਆ। ਨਾਲ ਹੀ ਇਹ ਵੀ ਕਿਹਾ ਕਿ ਡਾਕਟਰ ਪੀਯੂਸ਼ ਮੁੰਡਿਆਂ ਦੀ ਜਗ੍ਹਾ ਕੁੜੀਆਂ ਨੂੰ ਰਾਤ 8 ਵਜੇ ਤੱਕ ਲਾਈਵ ਲੋਕੇਸ਼ਨ ਉੱਤੇ ਰਹਿਣ ਨੂੰ ਕਹਿੰਦੇ ਸਨ । ਮਹਿਲਾ ਨੇ ਦੱਸਿਆ ਕਿ ਡਿਊਟੀ ਦੇ ਸਮੇਂ ਕੁੜੀਆਂ ਦੀ ਲਾਈਵ ਲੋਕੇਸ਼ਨ ਲਈ ਜਾ ਸਕਦੀ ਸੀ। ਪੀੜਿਤ ਨੇ ਇਸ ਸਭ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਦਫ਼ਤਰ ਦੇ ਵਿੱਚ ਚੱਲ ਰਹੀਆਂ ਪਾਰਟੀਆਂ ਦੀ ਵੀਡੀਓਜ ਵੀ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ। ਨਾਲ ਹੀ ਮੇਲਾ ਨੇ ਇਹ ਵੀ ਦੱਸਿਆ ਕਿ ਇਸ ਕੋਠੀ ਦੇ ਵਿੱਚ ਫਰਜ਼ੀ ਡਿਗਰੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ। ਜਿਸ ਨੂੰ 2.5 ਤੋ 3 ਦੇ ਲੱਖ ਦੀ ਕੀਮਤ ਦੇ ਵਿੱਚ ਵੇਚਿਆ ਜਾਂਦਾ ਹੈ। ਇਸ ਡਿਗਰੀ ਦੀ ਸਹਾਇਤਾ ਦੇ ਨਾਲ ਬੱਚਿਆਂ ਨੂੰ ਵਿਦੇਸ਼ ਵੀ ਭੇਜਿਆ ਜਾਂਦਾ ਹੈ। ਪਿਛਲਾ ਨੇ ਪੁਲਿਸ ਨੂੰ ਦੱਸਿਆ ਕਿ ਦਫਤਰ ਦੇ ਅੰਦਰ ਹੀ ਮੈਡੀਕਲ ਡੀਪਾਰਟਮੈਂਟ ਯਹ ਬੋਰਡ ਲਗਾਏ ਜਾਂਦੇ ਸਨ ਜੋ ਕਿ ਸਿਰਫ ਦਫਤਰ ਦੇ ਅੰਦਰ ਹੀ ਲੱਗਦੇ ਸਨ । ਪੀੜਿਤ ਮੇਲਾ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਐਂਟੀ ਕਰਪਸ਼ਨ ਫਾਊਂਡੇਸ਼ਨ ਇੰਡੀਆ ਦੇ ਇੰਚਾਰਜ ਰਾਜੇਸ਼ ਵਰਮਾ ਨੇ ਕਿਹਾ ਕਿ ਮਹਿਲਾ ਦੇ ਦਿੱਤੇ ਹੋਏ ਬਿਆਨਾਂ ਅਤੇ ਸਬੂਤਾਂ ਦੇ ਆਧਾਰ ਉੱਤੇ ਉਹ ਇੱਥੇ ਪਹੁੰਚੇ ਹਨ। ਤੇ ਇਸ ਦੌਰਾਨ ਦਫਤਰ ਦੇ ਵਿੱਚ ਕਾਰਵਾਈ ਕੀਤੀ ਗਈ ਜਿਸ ਦੌਰਾਨ ਉਨਾਂ ਨੂੰ ਫਰਜੀ ਡਿਗਰੀਆਂ ਅਤੇ ਸਟੈਂਪਾਂ ਵੀ ਮਿਲੀਆਂ ਹਨ । ਇਸ ਦੌਰਾਨ ਦਫਤਰ ਦੇ ਵਿੱਚੋਂ ਅਪਤੀਜਨਕ ਸਮਾਨ ਅਤੇ ਸ਼ਰਾਬ ਦੀਆਂ ਤਿੰਨ ਪੇਟੀਆਂ ਵੀ ਬਰਾਮਦ ਹੋਈਆਂ ਹਨ। ਇੰਚਾਰਜ ਰਜੇਸ਼ ਵਰਮਾ ਨੇ ਦੱਸਿਆ ਕਿ ਦਫਤਰ ਨੂੰ ਅਜਿਆਸ਼ੀ ਦਾ ਅੱਡਾ ਬਣਾਇਆ ਗਿਆ ਸੀ। ਉਹਨਾਂ ਨੂੰ ਇਸ ਘਟਨਾ ਦੇ ਬਾਰੇ ਵਿੱਚ ਦੋ ਦਿਨ ਪਹਿਲੇ ਹੀ ਪਤਾ ਲੱਗ ਗਿਆ ਸੀ। ਉਹਨਾਂ ਕਿਹਾ ਕਿ ਦਫਤਰ ਦੇ ਵਿੱਚ ਤਲਾਕ ਸ਼ੁਤਾ ਔਰਤਾਂ ਨੂੰ ਹੀ ਕੰਮ ਉੱਤੇ ਰੱਖਿਆ ਜਾਂਦਾ ਸੀ। ਤੇ ਇਸ ਦਫਤਰ ਦੇ ਵਿੱਚੋਂ ਫਰਜ਼ੀ ਡਿਗਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਨਾਲ ਹੀ ਇਸ ਦਫਤਰ ਦੇ ਵਿੱਚ ਚੱਲ ਰਹੀਆਂ। ਪਾਰਟੀਆਂ ਦੀਆਂ ਕੁਝ ਵੀਡੀਓਜ ਵੀ ਸਾਹਮਣੇ ਆਈਆਂ ਹਨ। ਜਿਸ ਦੇ ਵਿੱਚ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਨਜ਼ਰ ਆ ਰਹੀਆਂ ਹਨ। ਅਤੇ ਕੁਝ ਸਿਗਰਟ ਦਾ ਵੀ ਸੇਵਨ ਕਰ ਰਹੀਆਂ ਹਨ।
ਜਾਣਕਾਰੀ ਦਿੰਦੇ ਹੋਏ ਰਜੇਸ਼ ਵਰਮਾ ਨੇ ਦੱਸਿਆ ਕਿ ਡਾਕਟਰ ਪਿਯੂਸ਼ ਗੋਇਲ ਖਿਲਾਫ ਪੂਜਾ ਨਾਮ ਦੀ ਮਹਿਲਾ ਨੇ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ ਤੇ ਉਸ ਦਫਤਰ ਦੇ ਵਿੱਚ ਰੇਡ ਕੀਤੀ ਗਈ ਅਤੇ ਉਥੋਂ 16 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਦਫਤਰ ਦੇ ਵਿੱਚੋਂ ਫਰਜ਼ੀ ਡਿਗਰੀਆਂ ਅਤੇ ਕੁਝ ਸਟੈਂਪ ਵੀ ਬਰਾਮਦ ਕੀਤੀਆਂ ਗਈਆਂ। ਰਜੇਸ਼ ਵਰਮਾ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਡਾਕਟਰ ਪਿਊਸ਼ ਗੋਇਲ ਫਰਜ਼ੀ ਡਿਗਰੀਆਂ ਬਣਾ ਕੇ ਬੱਚਿਆਂ ਨੂੰ ਵਿਦੇਸ਼ ਭੇਜਦਾ ਹੈ। ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੀ ਹੈ ਬਾਕੀ ਮਹਿਲਾ ਵੱਲੋਂ ਲਗਾਏ ਗਏ ਗਲਤ ਆਰੋਪਾਂ ਉੱਪਰ ਪੁਲਿਸ ਨੇ ਕੋਈ ਵੀ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ।