ਪੰਜਾਬ -(ਮਨਦੀਪ ਕੌਰ )- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੂੰ “ਸਿੱਖ ਫੋਰ ਜਸਟਿਸ “ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਧਮਕੀ ਮਿਲਣ ਦੀ ਖਬਰ ਸਾਹਮਣੇ ਆਈ ਹੈ। ਜ਼ਿਕਰ ਯੋਗ ਹੈ ਕਿ ਇਕ ਨਵੰਬਰ ਨੂੰ ਆਸਟ੍ਰੇਲੀਆ ਵਿਚ ਦਿਲਜੀਤ ਦੋਸਾਂਝ ਦਾ ਸ਼ੋਅ ਲੱਗਣਾ ਸੀ ਪਰ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਸ ਸ਼ੋਅ ਨੂੰ ਬੰਦ ਕਰਵਾਉਣ ਦੀ ਧਮਕੀ ਦਿੱਤੀ ਗਈ ਹੈ।
ਇਸ ਵਿਵਾਦ ਦੀ ਵਜ੍ਹਾ “ਕੌਣ ਬਣੇਗਾ ਕਰੋੜਪਤੀ 17” ਦੇ ਇੱਕ ਐਪੀਸੋਡ ਵਿੱਚ ਦਲਜੀਤ ਦੋਸਾਂਝ ਵੱਲੋਂ ਅਮਿਤਾਭ ਬੱਚਨ ਦੇ ਪੈਰੀ ਹੱਥ ਲਗਾਉਣਾ ਹੈ। ਇਸ ਵਿਵਾਦ ਉੱਪਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਦਲਜੀਤ ਸਿੰਘ ਦੋਸਾਂਝ ਨੇ ਅਮਿਤਾਭ ਬੱਚਨ ਦੇ ਪੈਰੀ ਹੱਥ ਲਗਾ ਕੇ 1984 ਦੇ ਵਿੱਚ ਹੋਏ ਦੰਗਿਆਂ ਦੇ ਵਿੱਚ ਜੋ ਸਿੱਖ ਸ਼ਹੀਦ ਹੋਏ ਸਨ ਉਹਨਾਂ ਦਾ ਅਪਮਾਨ ਕੀਤਾ ਹੈ।
ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਅਮਿਤਾਭ ਬੱਚਨ ਉੱਪਰ 31 ਅਕਤੂਬਰ 1984 ਨੂੰ “ਖੂਨ ਦਾ ਬਦਲਾ ਖੂਨ “ ਦਾ ਨਾਰਾ ਲਗਾ ਕੇ ਹਿੰਸਾ ਭੜਕਾਉਣ ਦਾ ਇਲਜ਼ਾਮ ਲਗਾਇਆ ਹੈ ਜਿਸ ਤੋਂ ਬਾਅਦ ਤਕਰੀਬਨ 30 ਹਜਾਰ ਤੋਂ ਵੱਧ ਸਿੱਖ, (ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ )ਮਾਰੇ ਗਏ।

