ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਵਿੱਚ ਇੱਕ ਤੋਂ ਬਾਅਦ ਇਕ ਧਮਾਕੇ ਧਮਾਕੇ ਹੋਣ ਕਾਰਨ ਪੂਰਾ ਸ਼ਹਿਰ ਦਹਿਲ ਗਿਆ। ਦੱਸਿਆ ਜਾ ਰਿਹਾ ਹੈ ਕੇ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਕੁਛ ਪਲਾਸਟਿਕ ਦੀਆਂ ਕ੍ਰੇਟਾ ਪਈਆਂ ਹੋਈਆਂ ਸਨ ਅਤੇ ਕਿਸੇ ਵਿਅਕਤੀ ਵੱਲੋਂ ਸਿਗਰਟ ਪੀਣ ਤੋਂ ਬਾਅਦ ਉਥੇ ਸਿੱਟੀ ਗਈ ਜਿਨਾਂ ਦੇ ਕਾਰਨ ਕ੍ਰੇਟਾ ਨੂੰ ਅੱਗ ਲੱਗ ਗਈ। ਜਿਸ ਦੇ ਕਾਰਨ ਆਸਮਾਨ ਦੇ ਵਿੱਚ ਭਿਆਨਕ ਧੂਆਂ ਉੱਠਣ ਲੱਗਿਆ।
ਅੱਗ ਇਨੀ ਭਿਆਨਕ ਸੀ ਕਿ ਉੱਥੇ ਖੜੀ ਟਾਟਾ 407 ਗੱਡੀ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ। ਇਸ ਤੋਂ ਬਾਅਦ ਕੋਲ ਪਈਆਂ ਹੋਈਆਂ ਝੁੱਗੀਆਂ ਵੀ ਸੜ ਗਈਆਂ ਅਤੇ ਝੁੱਗੀਆਂ ਦੇ ਵਿੱਚ ਪਏ ਸਿਲੰਡਰਾਂ ਦਾ ਵੀ ਧਮਾਕਾ ਹੋ ਗਿਆ। ਜਿਸ ਕਾਰਨ ਇਕ ਤੋਂ ਬਾਅਦ ਇੱਕ ਅਨੇਕਾਂ ਧਮਾਕੇ ਹੋਏ।
ਦਮ ਕਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਗਈ ਅਤੇ ਬੜੀਆਂ ਹੀ ਮੁਸ਼ੱਕਤਾਂ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਲੁਧਿਆਣਾ ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹਨਾਂ ਧਮਾਕਿਆਂ ਦੇ ਵਿੱਚ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਮਕਲ ਵਿਭਾਗ ਨੂੰ ਦਿੱਤੀ ਗਈ ਦਮ ਕੱਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।

