ਜਲੰਧਰ-( ਮਨਦੀਪ ਕੌਰ)- ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਵੇਂ ਹੀ ਆਪ ਪਾਰਟੀ ਨੇ ਆਪਣਾ ਮੇਅਰ,ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਘੋਸ਼ਿਤ ਕਰ ਦਿੱਤੇ ਹਨ। ਪਰ ਆਪ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ 5 ਹੋਰ ਮੰਤਰੀਆਂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਆਪ ਪਾਰਟੀ ਦੇ 5 ਮੰਤਰੀਆਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਮੰਤਰੀਆਂ ਨੇ ਕੋਰਟ ਵਿੱਚ ਜਾਚਿਕਾ ਦਾਇਰ ਕੀਤੀ ਹੈ। ਜਿਨਾਂ ਵਿੱਚੋਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਇਹਨਾਂ ਮੰਤਰੀਆਂ ਦੇ ਕਾਗਜ਼ਾਤਾਂ ਵਿੱਚ ਕਮੀ ਹੈ। ਅਤੇ ਫਿਰ ਵੀ ਇਹਨਾਂ ਨੂੰ ਇਲੈਕਸ਼ਨ ਲੜਨ ਲਈ ਟਿਕਟ ਦਿੱਤੀ ਗਈ।
ਕਾਂਗਰਸ ਪਾਰਟੀ ਨੇ ਆਰੋਪ ਲਗਾਇਆ ਹੈ ਕਿ ਆਪ ਪਾਰਟੀ ਨੇ ਇਲੈਕਸ਼ਨਾਂ ਵਿੱਚ ਧੋਖਾਧੜੀ ਕੀਤੀ ਹੈ। ਜਿਸ ਵਿੱਚ ਵਾਰਡ ਨੰਬਰ 10 ਤੋਂ ਕਾਂਗਰਸ ਦੇ ਮੰਤਰੀ ਰਹੇ ਮੰਗਾ ਸਿੰਘ ਮੁੱਦਰ ਨੇ ਆਪ ਪਾਰਟੀ ਦੇ ਵੱਲੋ ਸੀਨੀਅਰ ਡਿਪਟੀ ਮੇਅਰ ਬਣਾਏ ਗਏ ਬਲਵੀਰ ਸਿੰਘ ਬਿੱਟੂ ਦੇ ਖਿਲਾਫ SDM ਕੋਰਟ ਵਿੱਚ ਜਾਚੀਕਾਂ ਦਾਇਰ ਕੀਤੀ ਗਈ ਹੈ।